ਕਿਮ ਜੋਂਗ ਦੀ ਦੁਸ਼ਮਣ ਦੇਸ਼ਾਂ ਨੂੰ ਚਿਤਾਵਨੀ, ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਕਹੀ ਵੱਡੀ ਗੱਲ
Saturday, Apr 30, 2022 - 12:29 PM (IST)
ਸਿਓਲ (ਏਜੰਸੀ) : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਦੇਸ਼ ਨੂੰ ਧਮਕੀ ਦਿੱਤੀ ਗਈ ਤਾਂ ਉਹ ਆਪਣੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਪਹਿਲਾਂ ਕਰ ਸਕਦੇ ਹਨ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐੱਨ.ਏ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਡਰੱਗ ਤਸਕਰ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ 'ਤੇ ਸਿੰਗਾਪੁਰ ਨੇ ਦਿੱਤੀ ਇਹ ਪ੍ਰਤੀਕਿਰਿਆ
ਕਿਮ ਨੇ ਰਾਜਧਾਨੀ ਪਿਓਂਗਯਾਂਗ ਵਿੱਚ ਇਸ ਹਫ਼ਤੇ ਇੱਕ ਵਿਸ਼ਾਲ ਫ਼ੌਜੀ ਪਰੇਡ ਦੇ ਆਯੋਜਨ ਨੂੰ ਲੈ ਕੇ ਆਪਣੇ ਉੱਚ ਫ਼ੌਜੀ ਅਧਿਕਾਰੀਆਂ ਦੀ ਤਾਰੀਫ਼ ਵੀ ਕੀਤੀ ਹੈ। ਕਿਮ ਨੇ ਉੱਤਰੀ ਕੋਰੀਆ ਦੀ ਫ਼ੌਜ ਨੂੰ ਪ੍ਰਮਾਣੂ ਹਥਿਆਰਾਂ ਨਾਲ ਲੈਸ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਨੂੰ ਲੈ ਕੇ ਮਜ਼ਬੂਤ ਇੱਛਾ ਜ਼ਾਹਰ ਕੀਤੀ ਹੈ। ਕਿਮ ਨੇ ਕਿਹਾ ਕਿ ਇਹ ਦੁਸ਼ਮਣ ਦੇਸ਼ਾਂ ਤੋਂ ਲਗਾਤਾਰ ਵਧਦੇ ਪ੍ਰਮਾਣੂ ਖ਼ਤਰਿਆਂ ਦੇ ਮੱਦੇਨਜ਼ਰ ਜ਼ਰੂਰੀ ਹੈ। ਕੇ.ਸੀ.ਐੱਨ.ਏ. ਮੁਤਾਬਕ ਕਿਮ ਨੇ ਸੋਮਵਾਰ ਨੂੰ ਆਯੋਜਿਤ ਪਰੇਡ 'ਚ ਫ਼ੌਜੀ ਅਧਿਕਾਰੀਆਂ ਦੇ ਕੰਮ ਦੀ ਤਾਰੀਫ਼ ਕਰਨ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ
ਉੱਤਰੀ ਕੋਰੀਆ ਨੇ ਇਸ ਵਿਸ਼ਾਲ ਫ਼ੌਜੀ ਪਰੇਡ 'ਚ ਆਪਣੀ ਫ਼ੌਜ ਦੇ ਪ੍ਰਮਾਣੂ ਪ੍ਰੋਗਰਾਮ ਤਹਿਤ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਪਰੇਡ ਵਿੱਚ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਪਰੇਡ ਦਾ ਆਯੋਜਨ ਉੱਤਰੀ ਕੋਰੀਆ ਦੀ ਫ਼ੌਜ ਦੀ 90ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕੀਤਾ ਗਿਆ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।