ਕਿਮ ਜੋਂਗ ਦੇ ਪਿਤਾ ਅਤੇ ਦਾਦੇ ਦੀਆਂ ਲਾਸ਼ਾਂ ਅੱਜ ਵੀ 'ਜ਼ਿੰਦਾ'

03/06/2019 8:31:12 PM

ਉੱਤਰ ਕੋਰੀਆ/ਨਵੀਂ ਦਿੱਲੀ–ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਪਿਤਾ ਕਿਮ ਜੋਂਗ-ਇਲ ਅਤੇ ਦਾਦਾ ਕਿਮ ਇਲ-ਸੁੰਗ ਦੀਆਂ ਲਾਸ਼ਾਂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਕਿਮ ਜੋਂਗ ਨੇ ਉੱਤਰ ਕੋਰੀਆ 'ਚ ਇਸ ਲਈ ਖਾਸ ਕੁਮਸੁਸਨ ਮੈਮੋਰੀਅਲ ਪੈਲੇਸ ਬਣਵਾਇਆ ਹੈ। ਇਸ ਪੈਲੇਸ ਦੀ ਦੇਖਭਾਲ 'ਚ ਸੈਂਕੜੇ ਫੌਜੀ ਤਾਇਨਾਤ ਰਹਿੰਦੇ ਹਨ। ਸਭ ਤੋਂ ਖਾਸ ਕਿਮ ਜੋਂਗ ਦੇ ਪਿਤਾ ਅਤੇ ਦਾਦੇ ਦੀਆਂ ਲਾਸ਼ਾਂ ਨੂੰ ਸੰਭਾਲਣ ਦਾ ਕੰਮ ਕਰਦੀ ਹੈ ਲੈਨਿਨ ਲੈਬ। ਲੈਨਿਨ ਲੈਬ ਦੇ ਵਿਗਿਆਨੀਆਂ ਦੀ ਟੀਮ ਨੇ ਹੀ ਇਨ੍ਹਾਂ ਦੇ ਸਰੀਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਹੀ ਵਿਗਿਆਨੀ ਐਮਬਾਮਿੰਗ ਰਾਹੀਂ ਇਨ੍ਹਾਂ ਦੀਆਂ ਲਾਸ਼ਾਂ ਨੂੰ ਫਲੈਕਸੀਬਲ ਅਤੇ ਚਮੜੀ ਨੂੰ ਜਵਾਨ ਬਣਾਈ ਰੱਖਦੇ ਹਨ।
ਲੈਨਿਨ ਲੈਬ ਟੀਮ 'ਚ ਸ਼ਾਮਲ ਇਕ ਪ੍ਰੋਫੈਸਰ ਏਲੇਕਸ ਯਾਚਕ ਦਾ ਕਹਿਣਾ ਹੈ ਕਿ ਮਾਸਕੋ 'ਚ ਬਣੀ ਲੈਨਿਨ ਲੈਬ 'ਚ ਹੀ ਐਮਬਾਮਿੰਗ ਕੀਤੀ ਜਾਂਦੀ ਹੈ ਪਰ ਕਿਮ ਜੋਂਗ ਦੇ ਪਰਿਵਾਰ ਦੇ ਮੈਂਬਰਾਂ ਦੀ ਐਮਬਾਮਿੰਗ ਪਯੋਂਗਯਾਂਗ 'ਚ ਬਣੀ ਲੈਬ 'ਚ ਕੀਤੀ ਜਾਂਦੀ ਹੈ। ਇਨ੍ਹਾਂ ਲਾਸ਼ਾਂ ਦੀ ਐਮਬਾਮਿੰਗ 'ਚ ਕਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਉਥੇ ਹੀ ਡੇਢ ਤੋਂ 2 ਸਾਲ ਦੇ ਫਰਕ 'ਚ ਮਾਸਕੋ ਦੇ ਵਿਗਿਆਨੀ ਇਨ੍ਹਾਂ ਬਾਡੀਜ਼ ਦੀ ਐਮਬਾਮਿੰਗ ਕਰਦੇ ਹਨ। ਸਾਲ 2016 'ਚ ਮਾਸਕੋ 'ਚ ਰਿਲੀਜ਼ ਕੀਤੀ ਗਈ ਇਕ ਰਿਪੋਰਟ ਮੁਤਾਬਕ ਕਿਮ ਜੋਂਗ ਦੇ ਪਿਤਾ ਅਤੇ ਦਾਦੇ ਦੀਆਂ ਲਾਸ਼ਾਂ ਦੀ ਐਮਬਾਮਿੰਗ 'ਚ ਪਹਿਲੀ ਵਾਰ ਲਗਭਗ 2 ਲੱਖ ਡਾਲਰ ਯਾਨੀ 1 ਕਰੋੜ 41 ਲੱਖ ਦਾ ਖਰਚ ਆਇਆ। ਦੱਸ ਦਈਏ ਕਿ ਲੈਨਿਨ ਲੈਬ ਦੇ ਵਿਗਿਆਨੀਆਂ ਨੇ ਹੀ ਸੋਵੀਅਤ ਸੰਘ ਦੇ ਵਲਾਦੀਮੀਰ ਲੈਨਿਨ ਦੇ ਸਰੀਰ ਦੀ ਸਾਲ 1924 'ਚ ਐਮਬਾਮਿੰਗ ਕੀਤੀ ਸੀ। ਉਥੇ ਹੀ ਪਯੋਂਗਯਾਂਗ ਦੇ ਬਣੇ ਕੁਮਸੁਸਨ ਪੈਲੇਸ ਕੋਲ ਜਾਣ ਵਾਲੇ ਮੁਸਾਫਰਾਂ ਨੂੰ ਇਨ੍ਹਾਂ ਲਾਸ਼ਾਂ ਸਾਹਮਣੇ ਤਿੰਨ ਵਾਰ ਝੁਕਣਾ ਪੈਂਦਾ ਹੈ।


Hardeep kumar

Content Editor

Related News