ਕਿਮ ਜੋਂਗ ਹੋਇਆ ਕੰਗਾਲ, ਨਹੀਂ ਹਨ ਹੋਟਲ ਦਾ ਖਰਚਾ ਚੁੱਕਣ ਦੇ 'ਪੈਸੇ'

Monday, Jun 04, 2018 - 09:36 PM (IST)

ਕਿਮ ਜੋਂਗ ਹੋਇਆ ਕੰਗਾਲ, ਨਹੀਂ ਹਨ ਹੋਟਲ ਦਾ ਖਰਚਾ ਚੁੱਕਣ ਦੇ 'ਪੈਸੇ'

ਸਿੰਗਾਪੁਰ— ਦੁਨੀਆ ਨੂੰ ਪ੍ਰਮਾਣੂ ਪ੍ਰੀਖਣਾਂ ਨਾਲ ਹਿਲਾ ਦੇਣ ਵਾਲੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਕੋਲ ਸਿੰਗਾਪੁਰ ਦੇ ਇਕ ਹੋਟਲ ਦਾ ਬਿੱਲ ਦੇਣ ਲਈ ਪੈਸੇ ਨਹੀਂ ਹਨ। ਦਰਅਸਲ 12 ਜੂਨ ਨੂੰ ਕਿਮ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸਿੰਗਾਪੁਰ ਦੇ ਫੁਲਰਟਨ ਹੋਟਲ 'ਚ ਪ੍ਰਸਤਾਵਿਤ ਬੈਠਕ ਹੋਣੀ ਹੈ। ਫੁਲਰਟਨ ਹੋਟਲ ਦੇ ਰਾਸ਼ਟਰਪਤੀ ਸੁਇਟ ਦਾ ਇਕ ਰਾਤ ਦਾ ਬਿੱਲ 6 ਹਜ਼ਾਰ ਡਾਲਰ (ਕਰੀਬ 4 ਲੱਖ ਰੁਪਏ) ਹੈ। ਉੱਤਰ ਕੋਰੀਆ 'ਤੇ ਅੰਤਰਰਾਸ਼ਟਰੀ ਪਾਬੰਜੀਆਂ ਦੇ ਚੱਲਦੇ ਉਸ ਦੀ ਅਰਥ ਵਿਵਸਥਾ ਕਾਫੀ ਕਮਜ਼ੋਰ ਹੋ ਗਈ ਹੈ। ਇਸ ਲਈ ਕਿਮ ਕੋਲ ਹੋਟਲ ਦਾ ਬਿੱਲ ਦੇਣ ਲਈ ਪੈਸਾ ਨਹੀਂ ਹੈ।
ਰੋਡਾ ਇਸ ਗੱਲ 'ਤੇ ਫੱਸਿਆ ਹੈ ਕਿ ਕਿਮ ਦੇ ਵੱਡੇ ਵਫਦ ਦਾ ਖਰਚ ਕੋਣ ਚੁੱਕੇਗਾ? ਮੀਡੀਆ ਰਿਪੋਰਟ ਦੀ ਮੰਨੀਏ ਤਾਂ ਅਮਰੀਕਾ ਕਿਮ ਤੇ ਉਸ ਦੇ ਵਫਦ ਦਾ ਖਰਚ ਚੁੱਕਣ ਲਈ ਤਿਆਰ ਹੈ ਪਰ ਡਰ ਇਹ ਹੈ ਕਿ ਕਿਮ ਇਸ ਨੂੰ ਆਪਣਾ ਅਪਮਾਨ ਨਾ ਸਮਝ ਲਵੇ। ਸੰਭਾਵਨਾ ਹੈ ਕਿ ਅਮਰੀਕਾ ਸਿੰਗਾਪੁਰ ਨੂੰ ਖਰਚ ਚੁੱਕਣ ਲਈ ਕਹੇ। ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰੇ ਹੀਦਰ ਨੋਅਰਟ ਨੇ ਕਿਹਾ, 'ਸਿੰਗਾਪੁਰ 'ਚ ਉੱਤਰ ਕੋਰੀਆਈ ਵਫਦ ਦੇ ਰਹਿਣ ਦਾ ਖਰਚਾ ਅਮਰੀਕਾ ਨਹੀਂ ਦੇ ਰਿਹਾ ਹੈ।' ਹਾਲਾਂਕਿ ਉਨ੍ਹਾਂ ਨੇ ਉਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਉਹ ਸਿੰਗਾਪੁਰ ਨੂੰ ਇਹ ਪ੍ਰਬੰਧ ਕਰਨ ਲਈ ਕਹੇ।
ਕਿਮ ਦੂਜੇ ਦੇਸ਼ ਦੇ ਜਹਾਜ਼ ਰਾਹੀਂ ਜਾ ਸਕਦੇ ਹਨ ਸਿੰਗਾਪੁਰ
ਸੰਭਾਵਨਾ ਹੈ ਕਿ ਕਿਮ ਸਿੰਗਾਪੁਰ ਕਿਸੇ ਦੂਜੇ ਦੇਸ਼ ਦੇ ਜਹਾਜ਼ 'ਚ ਜਾਣ। ਕਿਉਂਕਿ ਸਿੰਗਾਪੁਰ ਤੇ ਉੱਤਰ ਕੋਰੀਆ ਵਿਚਾਲੇ ਦੂਰੀ ਕਰੀਬ 4828 ਕਿਲੋਮੀਟਰ ਹੈ ਤੇ ਉੱਤਰ ਕੋਰੀਆ ਕੋਲ ਰੂਸ 'ਚ ਬਣੇ ਜਹਾਜ਼ ਪੁਰਾਣੇ ਹੋ ਚੁੱਕੇ ਹਨ ਜੋ ਇਕ ਵਾਰ 'ਚ ਤਿੰਨ ਹਜ਼ਾਰ ਕਿਲੋਮੀਟਰ ਤੋਂ ਜਿਆਦਾ ਦੂਰੀ ਤੈਅ ਨਹੀਂ ਕਰ ਸਕਦੇ। ਹੋ ਸਕਦਾ ਹੈ ਉਨ੍ਹਾਂ ਦਾ ਜਹਾਜ਼ ਪਹਿਲਾਂ ਚੀਨ ਜਾਵੇ ਤੇ ਫਿਰ ਸਿੰਗਾਪੁਰ।


Related News