ਗੁਰਪਤਵੰਤ ਪੰਨੂ ਨੂੰ ਵੱਡਾ ਝਟਕਾ : ਆਸਟ੍ਰੇਲੀਆ ਮਗਰੋਂ ਹੁਣ ਕੈਨੇਡਾ ਨੇ ਵੀ ਰੱਦ ਕੀਤੀ 'ਖ਼ਾਲਿਸਤਾਨ ਰਾਏਸ਼ੁਮਾਰੀ'
Monday, Sep 04, 2023 - 09:30 AM (IST)
ਨੈਸ਼ਨਲ ਡੈਸਕ : ਆਸਟ੍ਰੇਲੀਆ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਵੀ ਖ਼ਾਲਿਸਤਾਨ ਰਾਏਸ਼ੁਮਾਰੀ ਨੂੰ ਰੱਦ ਕਰ ਦਿੱਤਾ ਹੈ। 10 ਸਤੰਬਰ ਨੂੰ ਸਰੀ ਦੇ ਸਕੂਲ 'ਚ ਹੋਣ ਵਾਲੀ ਖ਼ਾਲਿਸਤਾਨ ਰਾਏਸ਼ੁਮਾਰੀ ਨੂੰ ਅਧਿਕਾਰਿਤ ਤੌਰ 'ਤੇ ਰੱਦ ਕੀਤਾ ਗਿਆ ਹੈ। ਸਰੀ ਸ਼ਹਿਰ ਅਤੇ ਸਰਕਾਰ ਦੋਹਾਂ ਸਮੇਤ 40 ਸਮਾਜਾਂ ਵੱਲੋਂ ਜ਼ਾਹਰ ਕੀਤੀ ਗਈ ਚਿੰਤਾ ਤੋਂ ਬਾਅਦ ਸਕੂਲ ਦੇ ਨਿਆਸੀ ਬੋਰਡ ਨੇ ਇਸ ਦੀ ਮਨਜ਼ੂਰੀ ਰੱਦ ਕਰ ਦਿੱਤੀ।
ਇਹ ਵੀ ਪੜ੍ਹੋ : ਹਵਸ ਦੀ ਭੁੱਖ 'ਚ ਦਰਿੰਦਾ ਬਣਿਆ ਦਾਦਾ, 11 ਸਾਲਾ ਪੋਤੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ
ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ 'ਚ 'ਸਿੱਖਸ ਫਾਰ ਜਸਟਿਸ' ਨਾਲ ਜੁੜੇ ਆਯੋਜਕਾਂ ਵੱਲੋਂ 1985 ਏਅਰ ਇੰਡੀਆ ਫਲਾਈਟ 182 ਬੰਬ ਧਮਾਕੇ ਦੇ ਮਾਸਟਰ ਮਾਈਂਡ ਤਲਵਿੰਦਰ ਸਿੰਘ ਪਰਮਾਰ ਦੇ ਪੋਸਟਰ ਅਤੇ ਪੂਰੇ ਆਯੋਜਨ ਵਾਲੀ ਜਗ੍ਹਾ 'ਤੇ ਹਥਿਆਰ ਪ੍ਰਦਰਸ਼ਿਤ ਕਰਨ ਮਗਰੋਂ ਸਥਾਨਕ ਭਾਈਚਾਰੇ ਨੇ ਇਸ ਨੂੰ ਰੋਕਣ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ। ਸਾਰੇ ਸਮੂਹ ਦੇ ਚਿੰਤਤ ਵਾਸੀਆਂ ਨੇ ਸਕੂਲ ਡਿਸਟ੍ਰਿਕਟ ਵੱਲੋਂ ਇਸ ਪ੍ਰਕਿਰਿਆ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਤਾਂ ਜੋ ਕਿਸੇ ਵੀ ਸਥਾਨਕ ਸਕੂਲ ਦਾ ਇਸਤੇਮਾਲ ਅੱਤਵਾਦ ਨੂੰ ਬੜ੍ਹਾਵਾ ਦੇਣ ਲਈ ਨਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਇਸ ਸਕੀਮ ਤਹਿਤ ਪਾਓ 'ਇਨਾਮ', ਜਾਣੋ ਕਿਵੇਂ ਚੁੱਕ ਸਕਦੇ ਹੋ ਫ਼ਾਇਦਾ (ਵੀਡੀਓ)
ਆਸਟ੍ਰੇਲੀਆ ਵੀ ਰੱਦ ਕਰ ਚੁੱਕਾ ਹੈ ਖ਼ਾਲਿਸਤਾਨ ਰਾਏਸ਼ੁਮਾਰੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਮਈ 'ਚ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸਿਡਨੀ ਦੇ ਬਲੈਕ ਟਾਊਨ ਸਿਟੀ 'ਚ ਹੋਣ ਵਾਲੀ ਖ਼ਾਲਿਸਤਾਨ ਰਾਏਸ਼ੁਮਾਰੀ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ। ਆਸਟ੍ਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ ਸਿਡਨੀ 'ਚ 'ਸਿਖੱਸ ਫਾਰ ਜਸਟਿਸ' ਵੱਲੋਂ ਪ੍ਰਸਤਾਵਿਤ ਰਾਏਸ਼ੁਮਾਰੀ ਮੂਲ ਰੂਪ ਤੋਂ ਬਲੈਕ ਟਾਊਨ ਲੀਜ਼ਰ ਸੈਂਟਰ ਸਟੈਨਹੋਪ 'ਚ ਹੋਣ ਵਾਲੀ ਸੀ, ਪਰ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਮੁਲਾਜ਼ਮਾਂ, ਲੋਕਾਂ ਦੀ ਸੁਰੱਖਿਆ ਅਤੇ ਕਾਊਂਸਿਲ ਦੀ ਜਾਇਦਾਦ ਦੀ ਸੁਰੱਖਿਆ ਨੂੰ ਲੈ ਕੇ ਇਸ ਨੂੰ ਰੱਦ ਕਰ ਦਿੱਤਾ।
ਪੱਤਰਕਾਰ ਬਾਸੀ ਨੂੰ ਖ਼ਾਲਿਸਤਾਨ ਤੋਂ ਮਿਲ ਰਹੀਆਂ ਧਮਕੀਆਂ
ਸਕੂਲ 'ਚ 'ਖ਼ਾਲਿਸਤਾਨ ਰਾਏਸ਼ੁਮਾਰੀ' ਕਰਵਾਉਣ ਨੂੰ ਲੈ ਕੇ ਪੱਤਰਕਾਰ ਜੋਗਿੰਦਰ ਬਾਸੀ ਵੱਲੋਂ ਸਕੂਲ ਟਰੱਸਟੀਆਂ ਦੇ ਨਾਲ ਉੱਥੋਂ ਦੇ ਸਿੱਖਿਆ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਸਕੂਲ 'ਚ ਅੱਤਵਾਦੀਆਂ ਤੇ ਹਥਿਆਰਾਂ ਵਾਲੇ ਪੋਸਟਰਾਂ ਦੀ ਪ੍ਰਦਰਸ਼ਨੀ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਝਿਜਕ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਸਕੂਲ ਟਰੱਸਟੀਆਂ ਨਾਲ ਇੰਟਰਵਿਊ ਦੀ ਮੰਗ ਕੀਤੀ ਸੀ। ਪੱਤਰਕਾਰ ਬਾਸੀ ਦੀ ਇਸ ਚਿੱਠੀ ਮਗਰੋਂ ਸਕੂਲ 'ਚ ਕਰਵਾਈ ਜਾਣ ਵਾਲੀ 'ਖ਼ਾਲਿਸਤਾਨ ਰਾਏਸ਼ੁਮਾਰੀ' ਰੱਦ ਹੋ ਗਈ ਹੈ। ਇਸ ਦੇ ਨਾਲ ਹੀ ਖ਼ਾਲਿਸਤਾਨੀਆਂ ਵੱਲੋਂ ਹੁਣ ਪੱਤਰਕਾਰ ਬਾਸੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਦੀ ਸਖ਼ਤ ਸਰੁੱਖਿਆ ਚਾਹੀਦੀ ਹੈ। ਇਹ ਵੀ ਦੱਸ ਦੇਈਏ ਕਿ ਪੱਤਰਕਾਰ ਬਾਸੀ 'ਤੇ 2 ਸਾਲ ਪਹਿਲਾਂ ਵੀ ਖ਼ਾਲਿਸਤਾਨੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਹੁਣ ਇਕ ਵਾਰ ਫਿਰ ਉਨ੍ਹਾਂ ਦੀ ਜਾਨ ਨੂੰ ਖ਼ਾਲਿਸਤਾਨੀਆਂ ਤੋਂ ਖ਼ਤਰਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8