ਲੰਡਨ : ਭਾਰਤੀ ਹਾਈ ਕਮਿਸ਼ਨਰ 'ਚ ਪਾਕਿ ਮੂਲ ਦੇ ਨਾਗਰਿਕਾਂ ਵੱਲੋਂ ਭੰਨ-ਤੋੜ (ਵੀਡੀਓ)

09/04/2019 8:54:41 AM

ਲੰਡਨ— ਹਰ ਪਾਸਿਓਂ ਨਾਮੋਸ਼ੀ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਹੈ। ਹੁਣ ਪਾਕਿਸਤਾਨ ਮੂਲ ਦੇ ਪ੍ਰਦਰਸ਼ਨਕਾਰੀਆਂ ਨੇ ਇਕ ਵਾਰ ਫਿਰ ਲੰਡਨ 'ਚ ਮੰਗਲਵਾਰ ਨੂੰ ਕਸ਼ਮੀਰ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਹਾਈ ਕਮਿਸ਼ਨ ਦੇ ਦਫਤਰ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਬ੍ਰਿਟਿਸ਼ ਨਾਗਰਿਕਾਂ ਨੇ ਭਾਰਤੀ ਹਾਈ ਕਮਿਸ਼ਨ ਦਫਤਰ ਵੱਲ ਪ੍ਰਦਰਸ਼ਨ ਕਰਦੇ ਹੋਏ ਗਲਤ ਸ਼ਬਦਾਂ ਦੀ ਵਰਤੋਂ ਕੀਤੀ।
 

PunjabKesari

ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ 'ਤੇ ਆਂਡੇ, ਟਮਾਟਰ, ਜੁੱਤੀਆਂ, ਪੱਥਰ, ਸਮੋਕ ਬੰਬ ਅਤੇ ਬੋਤਲਾਂ ਸੁੱਟੀਆਂ ਜਿਸ ਕਾਰਨ ਇਮਾਰਤ ਦੀਆਂ ਖਿੜਕੀਆਂ ਨੂੰ ਨੁਕਸਾਨ ਪੁੱਜਾ ਹੈ।
ਭਾਰਤੀ ਹਾਈ ਕਮਿਸ਼ਨ ਨੇ ਇਮਾਰਤ 'ਚ ਹੋਏ ਨੁਕਸਾਨ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ। ਬ੍ਰਿਟਿਸ਼ ਪਾਕਿਸਤਾਨੀਆਂ ਨੇ ਆਪਣੇ ਇਸ ਵਿਰੋਧ ਪ੍ਰਦਰਸ਼ਨ ਨੂੰ 'ਕਸ਼ਮੀਰ ਫਰੀਡਮ ਮਾਰਚ' ਦਾ ਨਾਂ ਦਿੱਤਾ। ਇਹ ਮਾਰਚ ਪਾਰਲੀਮੈਂਟ ਸਕੁਆਇਰ ਤੋਂ ਸ਼ੁਰੂ ਹੋ ਕੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਤਕ ਪੁੱਜਾ। ਮਾਰਚ ਦੀ ਅਗਵਾਈ ਯੂ. ਕੇ. ਦੀ ਲੇਬਰ ਪਾਰਟੀ ਦੇ ਕੁੱਝ ਸੰਸਦ ਮੈਂਬਰਾਂ ਨੇ ਕੀਤੀ। ਪਾਕਿਸਤਾਨ ਮੂਲ ਦੇ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਇਕ ਟਵੀਟ ਕਰਕੇ ਕਿਹਾ,''ਮੈਂ ਪੂਰੀ ਤਰ੍ਹਾਂ ਨਾਲ ਇਸ ਅਸਵਿਕਾਰ ਵਿਵਹਾਰ ਦੀ ਨਿੰਦਾ ਕਰਦਾ ਹਾਂ।''


Related News