50 ਤੋਂ ਵੱਧ ਪੱਤਰਕਾਰਾਂ ਤੇ ਕਾਰਕੁਨਾਂ ਨੇ ਕੈਨੇਡਾ ਨੂੰ ਕਤਲ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

Sunday, Dec 27, 2020 - 05:32 PM (IST)

50 ਤੋਂ ਵੱਧ ਪੱਤਰਕਾਰਾਂ ਤੇ ਕਾਰਕੁਨਾਂ ਨੇ ਕੈਨੇਡਾ ਨੂੰ ਕਤਲ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

ਪੇਸ਼ਾਵਰ (ਬਿਊਰੋ): ਬਲੋਚ ਬੀਬੀ ਕਾਰਕੁਨ ਕਰੀਮਾ ਬਲੋਚ ਦੇ ਕਤਲ ਦੇ ਵਿਰੋਧ ਵਿਚ ਪਾਕਿਸਤਾਨ ਦੇ ਬਲੋਚਿਸਤਾਨ ਦੇ ਇਲਾਵਾ ਹੋਰ ਸੂਬਿਆਂ ਵਿਚ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪੰਜਾਬ ਦੇ ਡੇਰਾ ਗਾਜ਼ੀ ਖਾਨ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਕਰੀਮਾ ਦੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ। ਬਲੋਚ ਮਨੁੱਖੀ ਅਧਿਕਾਰ ਕੌਂਸਲ (ਬੀ.ਐੱਚ.ਆਰ.ਸੀ.) ਨੇ ਵੀ ਸੰਯੁਕਤ ਰਾਸ਼ਟਰ ਨੂੰ ਕਰੀਮਾ ਦੇ ਕਤਲ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। 

ਇਸ ਸਬੰਧ ਵਿਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੂੰ ਪੱਤਰ ਲਿਖਿਆ ਹੈ। ਬੀ.ਐੱਚ.ਆਰ.ਸੀ. ਨੇ ਗੁਤਾਰੇਸ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡੀਅਨ ਅਧਿਕਾਰੀਆਂ ਨੂੰ ਕਰੀਮਾ ਬਲੋਚ ਦੇ ਪਾਕਿਸਤਾਨ ਤੋਂ ਭੱਜਣ ਦੇ ਬਾਰੇ ਵਿਚ ਡੂੰਘੀ ਜਾਂਚ ਕਰਨ ਲਈ ਕਹਿਣ। ਇਸ ਪੱਤਰ ਵਿਚ ਵਿਸ਼ਵ ਦੇ 50 ਤੋਂ ਵੱਧ ਪੱਤਰਕਾਰ ਅਤੇ ਕਾਰਕੁਨਾਂ ਨੇ ਕੈਨੇਡਾ ਦੀ ਸਰਕਾਰ ਨੂੰ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਹਨਾਂ ਨੇ ਇਕ ਬਿਆਨ ਵਿਚ ਕਿਹਾ ਕਿ ਬਲੋਚ ਦੀ ਰਹੱਸਮਈ ਮੌਤ ਖਤਰਨਾਕ ਹੈ ਅਤੇ ਅਜਿਹਾ ਇਸ ਸਾਲ ਪਹਿਲੀ ਵਾਰ ਨਹੀਂ ਹੋਇਆ ਹੈ।

ਕਰੀਮਾ ਬਲੋਚ 2016 ਵਿਚ ਪਾਕਿਸਤਾਨ ਤੋਂ ਕੱਢੇ ਜਾਣ ਦੇ ਬਾਅਦ ਕੈਨੇਡਾ ਦੇ ਟੋਰਾਂਟੋ ਵਿਚ ਰਹਿ ਰਹੀ ਸੀ। ਉਹ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਨਿਸ਼ਾਨੇ 'ਤੇ ਸੀ। ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਪਿਛਲੇ ਦਿਨੀਂ ਉਸ ਦੀ ਲਾਸ਼ ਝੀਲ ਵਿਚ ਪਾਈ ਗਈ। ਕਰੀਮਾ ਦੇ ਕਤਲ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਟੋਰਾਂਟੋ ਪੁਲਸ ਨੇ 23 ਦਸੰਬਰ ਨੂੰ ਕਰੀਮਾ ਬਲੋਚ ਦੇ ਕਤਲ ਨੂੰ ਗੈਰ ਅਪਰਾਧਿਕ ਘਟਨਾ ਕਰਾਰ ਦਿੱਤਾ ਸੀ ਪਰ ਪਰਿਵਾਰ ਅਤੇ ਦੋਸਤ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕਰ ਰਹੇ ਹਨ।


author

Vandana

Content Editor

Related News