ਪਾਕਿਸਤਾਨੀਆਂ ਦੇ ਨੱਕ ’ਚ ਗੰਦਗੀ ਤੇ ਮੱਖੀਆਂ ਨੇ ਕੀਤਾ ਦਮ

08/29/2019 9:02:57 PM

ਕਰਾਚੀ— ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਇਸ ਵੇਲੇ ਭਾਰੀ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਇਲਾਕੇ ’ਚ ਵੱਡੀ ਗਿਣਤੀ ’ਚ ਮੱਖੀਆਂ-ਮੱਛਰ ਭਿਣਭਿਣਾ ਰਹੇ ਹਨ। ਇਹ ਰਿਪੋਰਟ ਨਿਊਯਾਰਕ ਟਾਈਮਸ ਵਲੋਂ ਦਿੱਤੀ ਗਈ ਹੈ।

ਆਪਣੀ ਸਪੈਸ਼ਲ ਰਿਪੋਰਟ ’ਚ ਨਿਊਯਾਰਕ ਟਾਈਮ ਨੇ ਕਿਹਾ ਕਿ ਕਰਾਚੀ ਦੇ ਘਰਾਂ, ਮਾਰਕੀਟ, ਕਲੋਨੀਆਂ, ਦੁਕਾਨਾਂ ਤੇ ਹਰ ਥਾਂ ’ਤੇ ਮੱਖੀਆਂ ਦੀ ਭਰਮਾਰ ਹੈ। ਇਸ ਵੇਲੇ ਕਰਾਚੀ ਮੱਖੀਆਂ ਦਾ ਗੜ੍ਹ ਬਣ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਰਾਚੀ ’ਚ ਹੜ੍ਹ ਤੇ ਮੱਖੀਆਂ ਨੇ ਇਕੱਠੇ ਮਾਰ ਮਾਰੀ ਹੈ ਤੇ ਪਾਕਿਸਤਾਨੀ ਇਸ ਬਾਰੇ ਜਾਗਰੂਕ ਹਨ। ਪਾਕਿਸਤਾਨ ਦੇ ਐੱਮ.ਐੱਸ. ਜਿਨਾਹ ਹਸਪਤਾਲ ਦੀ ਡਾਕਟਰ ਸੈਮੀ ਜਮਾਲੀ ਨੇ ਕਿਹਾ ਕਿ ਮੱਖੀਆਂ-ਮੱਛਰਾਂ ਤੋਂ ਬਚਣ ਲਈ ਉਨ੍ਹਾਂ ਤੱਟੀ ਇਲਾਕਿਆਂ ’ਤੇ ਦਵਾਈਆਂ ਦਾ ਛਿੜਕਾਅ ਜਾਰੀ ਹੈ, ਜੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ।

ਚੰਗੇ ਡ੍ਰੇਨ ਸਿਸਟਮ ਦੀ ਘਾਟ ’ਚ ਕਰਾਚੀ ’ਚ ਗੰਦਗੀ ਫੈਲਦੀ ਜਾ ਰਹੀ ਹੈ, ਕਈ ਥਾਈਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਇਹ ਖਤਰਾ ਵਧਦਾ ਜਾ ਰਿਹਾ ਹੈ। ਜਮਾਲੀ ਨੇ ਕਿਹਾ ਕਿ ਹਾਲਾਤ ਬੀਤੇ ਕਈ ਸਾਲਾਂ ਤੋਂ ਵਿਗੜਦੇ ਜਾ ਰਹੇ ਹਨ ਤੇ ਸਿਆਸੀ ਪਾਰਟੀਆਂ ਸਿਰਫ ਇਕ ਦੂਜੇ ’ਤੇ ਦੋਸ਼ ਮੜ ਰਹੀਆਂ ਹਨ ਪਰ ਇਸ ਮਸਲੇ ਦਾ ਹੱਲ ਮਿਲਦਾ ਦਿਖਾਈ ਨਹੀਂ ਦੇ ਰਿਹਾ।


Baljit Singh

Content Editor

Related News