ਸੜਕ ਕਿਨਾਰੇ ਡਿਜੀਟਲ ਸਕ੍ਰੀਨ 'ਤੇ ਚਲਾ 'ਤੀ ਗੰਦੀ ਵੀਡੀਓ! ਹੱਕੇ-ਬੱਕੇ ਰਹਿ ਗਏ ਕਰਾਚੀ ਦੇ ਰਾਹਗੀਰ
Friday, Feb 06, 2026 - 05:18 PM (IST)
ਕਰਾਚੀ: ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ 'ਚ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪਾਸ਼ ਇਲਾਕੇ ਡਿਫੈਂਸ ਹਾਊਸਿੰਗ ਅਥਾਰਟੀ (DHA) 'ਚ ਸੜਕ ਕਿਨਾਰੇ ਲੱਗੀ ਇੱਕ ਡਿਜੀਟਲ ਵਿਗਿਆਪਨ ਸਕ੍ਰੀਨ 'ਤੇ ਅਚਾਨਕ ਅਸ਼ਲੀਲ ਵੀਡੀਓ ਚੱਲ ਪਈ। ਇਹ ਘਟਨਾ ਖਯਾਬਾਨ-ਏ-ਇਤੇਹਾਦ ਸਥਿਤ ਆਇਸ਼ਾ ਮਸਜਿਦ ਦੇ ਬਿਲਕੁਲ ਨੇੜੇ ਵਾਪਰੀ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਲੋਕਾਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨ
ਬੁੱਧਵਾਰ ਸ਼ਾਮ ਨੂੰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀਆਂ ਰਿਪੋਰਟਾਂ ਵਾਇਰਲ ਹੋਈਆਂ ਤਾਂ ਸਥਾਨਕ ਨਿਵਾਸੀਆਂ ਨੇ ਇਕੱਠੇ ਹੋ ਕੇ ਇਸ ਘਿਣਾਉਣੀ ਹਰਕਤ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਸ਼ਾਹਰਾਹ-ਏ-ਫੈਸਲ ਅਤੇ ਕਰਸਾਜ਼ ਰੋਡ ਵਰਗੀਆਂ ਮੁੱਖ ਸੜਕਾਂ 'ਤੇ ਲੱਗੀਆਂ ਹੋਰ ਡਿਜੀਟਲ ਸਕ੍ਰੀਨਾਂ ਨੂੰ ਵੀ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ।
Karachi DHA SMD screens installed on a major road were hacked due to a cyber attack, briefly displaying inappropriate content. Authorities responded immediately, shut down the screens, brought the situation under control, and launched an investigation 🙏🏻😱 . . . #karachi #reels pic.twitter.com/V7swwv31fL
— Pakistan Viral Series (@Pakviralseries_) February 6, 2026
ਪੁਲਸ ਦੀ ਕਾਰਵਾਈ ਤੇ ਗ੍ਰਿਫ਼ਤਾਰੀ
ਕਰਾਚੀ ਦੇ ਸਾਊਥ ਡਿਪਟੀ ਇੰਸਪੈਕਟਰ ਜਨਰਲ (DIG) ਸੱਯਦ ਅਸਦ ਰਜ਼ਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਕੰਪਨੀ ਦੇ ਅਣਪਛਾਤੇ ਕਰਮਚਾਰੀਆਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀ ਧਾਰਾ 292 ਤਹਿਤ ਮਾਮਲਾ ਦਰਜ ਕੀਤਾ ਹੈ, ਜੋ ਅਸ਼ਲੀਲ ਸਮੱਗਰੀ ਦੀ ਜਨਤਕ ਪ੍ਰਦਰਸ਼ਨੀ 'ਤੇ ਰੋਕ ਲਗਾਉਂਦੀ ਹੈ।
ਸਾਜ਼ਿਸ਼ ਜਾਂ ਹੈਕਿੰਗ?
ਪੁਲਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਹ ਡਿਜੀਟਲ ਸਕ੍ਰੀਨ ਵਾਈ-ਫਾਈ ਰਾਹੀਂ ਹੈਕ ਕੀਤੀ ਗਈ ਸੀ ਜਾਂ ਫਿਰ ਕੰਪਨੀ ਦੇ ਹੀ ਕਿਸੇ ਸ਼ਰਾਰਤੀ ਕਰਮਚਾਰੀ ਨੇ ਇਹ ਹਰਕਤ ਕੀਤੀ ਹੈ। ਦੂਜੇ ਪਾਸੇ, ਵਿਗਿਆਪਨ ਕੰਪਨੀ ਦੇ ਕਾਨੂੰਨੀ ਸਲਾਹਕਾਰ ਅਤੇ ਡਾਇਰੈਕਟਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕੰਪਨੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕਿਸੇ ਅੰਦਰੂਨੀ ਕਰਮਚਾਰੀ ਨੇ ਇਹ ਵੀਡੀਓ ਚਲਾਈ ਹੋ ਸਕਦੀ ਹੈ। ਪੁਲਸ ਅਨੁਸਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
