ਬ੍ਰਿਟਿਸ਼ ਸੰਸਦ 'ਚ ਗੂੰਜਿਆ ਕੰਗਨਾ ਰਣੌਤ ਦਾ ਨਾਂ, 'ਐਮਰਜੈਂਸੀ' ਦਾ ਉੱਠਿਆ ਮੁੱਦਾ
Friday, Jan 24, 2025 - 01:29 PM (IST)
ਐਂਟਰਟੇਨਮੈਂਟ ਡੈਸਕ : ਬ੍ਰਿਟੇਨ 'ਚ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦੀ ਸਕ੍ਰੀਨਿੰਗ ਦੌਰਾਨ ਗਰਮ ਖਿਆਲੀਆਂ ਦੇ ਸਿਨੇਮਾਘਰ 'ਚ ਦਾਖਲ ਹੋਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਮੁੱਦਾ ਵੀ ਬ੍ਰਿਟਿਸ਼ ਸੰਸਦ 'ਚ ਉਠਾਇਆ ਗਿਆ। ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਇਸ ਨੂੰ ਬ੍ਰਿਟੇਨ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ। ਇੰਨਾ ਹੀ ਨਹੀਂ ਸਦਨ ਦੇ ਡਿਪਟੀ ਸਪੀਕਰ ਨੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਮੁੱਦਾ ਸਹੀ ਹੈ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
'ਐਮਰਜੈਂਸੀ' ਦੀ ਸਕ੍ਰੀਨਿੰਗ ਦੌਰਾਨ ਹੋਇਆ ਸੀ ਵਿਵਾਦ
ਦਰਅਸਲ, ਪਿਛਲੇ ਐਤਵਾਰ ਨੂੰ ਬ੍ਰਿਟੇਨ ਦੇ ਕੁਝ ਸਿਨੇਮਾ ਹਾਲਾਂ 'ਚ ਫ਼ਿਲਮ 'ਐਮਰਜੈਂਸੀ' ਦੀ ਸਕ੍ਰੀਨਿੰਗ ਦੌਰਾਨ ਵਿਵਾਦ ਹੋਇਆ ਸੀ। ਨਕਾਬਪੋਸ਼ ਗਰਮ ਖਿਆਲੀ ਸਿਨੇਮਾ ਹਾਲ 'ਚ ਦਾਖਲ ਹੋਏ ਅਤੇ ਫ਼ਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਬ੍ਰਿਟਿਸ਼ ਫ਼ਿਲਮ ਇੰਡਸਟਰੀ ਨੇ ਕਈ ਸਿਨੇਮਾ ਹਾਲਾਂ 'ਚ ਫ਼ਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ, ਜਿਸ ਦਾ ਵਿਵਾਦ ਹੁਣ ਬ੍ਰਿਟਿਸ਼ ਸੰਸਦ ਤੱਕ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਘਰ ਛਾਇਆ ਮਾਤਮ, ਸਦਮੇ 'ਚ ਪੂਰਾ ਪਰਿਵਾਰ, 2 ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਬ੍ਰਿਟਿਸ਼ ਸੰਸਦ ਮੈਂਬਰ ਦਾ ਵੱਡਾ ਬਿਆਨ
ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਕਿਹਾ ਹੈ ਕਿ, ''ਐਤਵਾਰ ਨੂੰ, ਮੈਂ ਅਤੇ ਮੇਰੇ ਕੁਝ ਦੋਸਤ ਪੈਸੇ ਖਰਚ ਕਰਕੇ ਹੈਰੋ ਵਿਊ ਸਿਨੇਮਾ 'ਚ ਫ਼ਿਲਮ 'ਐਮਰਜੈਂਸੀ' ਦੇਖਣ ਗਏ। ਫ਼ਿਲਮ ਸ਼ੁਰੂ ਹੋਣ ਤੋਂ ਲਗਭਗ 30-40 ਮਿੰਟ ਬਾਅਦ ਗਰਮ ਖਿਆਲੀ ਅੰਦਰ ਆ ਗਏ ਅਤੇ ਦਰਸ਼ਕਾਂ ਅਤੇ ਸੁਰੱਖਿਆ ਬਲਾਂ ਨੂੰ ਫ਼ਿਲਮ ਦੀ ਸਕ੍ਰੀਨਿੰਗ ਰੋਕਣ ਲਈ ਧਮਕੀਆਂ ਦੇਣ ਲੱਗੇ। ਇਹ ਇੱਕ ਵਿਵਾਦਪੂਰਨ ਫ਼ਿਲਮ ਹੈ ਅਤੇ ਮੈਂ ਇਸ ਦੀ ਗੁਣਵੱਤਾ ਅਤੇ ਸਮੱਗਰੀ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਮੈਂ ਆਪਣੇ ਹਲਕੇ ਦੇ ਲੋਕਾਂ ਅਤੇ ਹੋਰ ਵਿਅਕਤੀਆਂ ਦੇ ਫ਼ਿਲਮ ਦੇਖਣ ਤੋਂ ਬਾਅਦ ਆਪਣੀ ਰਾਏ ਬਣਾਉਣ ਦੇ ਅਧਿਕਾਰਾਂ ਬਾਰੇ ਗੱਲ ਕਰ ਰਿਹਾ ਹਾਂ। ਸਾਂਸਦ ਮੈਂਬਰ ਨੇ ਕਿਹਾ ਹੈ ਕਿ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰੇ ਹਲਕੇ ਦੇ ਲੋਕਾਂ ਨੂੰ ਇਹ ਫ਼ਿਲਮ ਦੇਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਖੁਦ ਫੈਸਲਾ ਲੈਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਠੱਗਾਂ ਨੂੰ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਡਰਾਉਣ ਅਤੇ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਅਗਲੇ ਹਫ਼ਤੇ ਤੱਕ ਇਸ ਫ਼ਿਲਮ ਨੂੰ ਦੇਖਣ ਦੇ ਚਾਹਵਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ।''
ਇਹ ਖ਼ਬਰ ਵੀ ਪੜ੍ਹੋ - ਪੁਰਾਣਾ ਰੇਸ਼ਾ, ਜੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ ਤੋਂ ਪਰੇਸ਼ਾਨ ਮਰੀਜ ਜ਼ਰੂਰ ਪੜ੍ਹੋ ਖ਼ਾਸ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8