ਕਮਲਜੀਤ ਸਿੰਘ ਕੈਮੀ ਨੂੰ ਆਸਟ੍ਰੇਲੀਆ ''ਚ ਮਿਲੀ ਨਵੀਂ ਜ਼ਿੰਮੇਵਾਰੀ, ਨਿਊ ਸਾਊਥ ਵੇਲਜ਼ ਦੇ ਬਣੇ JP

Saturday, Nov 19, 2022 - 10:24 PM (IST)

ਕਮਲਜੀਤ ਸਿੰਘ ਕੈਮੀ ਨੂੰ ਆਸਟ੍ਰੇਲੀਆ ''ਚ ਮਿਲੀ ਨਵੀਂ ਜ਼ਿੰਮੇਵਾਰੀ, ਨਿਊ ਸਾਊਥ ਵੇਲਜ਼ ਦੇ ਬਣੇ JP

ਇੰਟਰਨੈਸ਼ਨਲ ਡੈਸਕ : ਆਸਟ੍ਰੇਲੀਆ 'ਚ ਭਾਰਤੀ ਭਾਈਚਾਰੇ ਦੇ ਆਗੂ ਕਮਲਜੀਤ ਸਿੰਘ ਕੈਮੀ ਨਿਊ ਸਾਊਥ ਵੇਲਜ਼ ਦੇ ਜੇ. ਪੀ. (ਜਸਟਿਸ ਆਫ਼ ਦਿ ਪੀਸ) ਨਿਯੁਕਤ ਕੀਤੇ ਗਏ ਹਨ। ਇਸ ਅਹੁਦੇ 'ਤੇ ਉਨ੍ਹਾਂ ਦੀ ਨਿਯੁਕਤੀ ਨਿਊ ਸਾਊਥ ਵੇਲਜ਼ ਦੇ ਗਵਰਨਰ ਵੱਲੋਂ ਕੀਤੀ ਗਈ ਹੈ। ਕੈਮੀ ਇਕ ਵਲੰਟੀਅਰ ਵਜੋਂ ਇਹ ਭੂਮਿਕਾ ਨਿਭਾਉਣਗੇ।

ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਦੇ ਸ਼ਹੀਦਾਂ ਬਾਰੇ ਰਾਹੁਲ ਗਾਂਧੀ ਦਾ Tweet, PM 'ਤੇ ਵਿੰਨ੍ਹਿਆ ਨਿਸ਼ਾਨਾ

ਜ਼ਿਕਰਯੋਗ ਹੈ ਕਿ ਜੇ.ਪੀ. ਦੀ ਮੁੱਢਲੀ ਭੂਮਿਕਾ ਕਿਸੇ ਵਿਅਕਤੀ ਨੂੰ ਕਾਨੂੰਨੀ ਘੋਸ਼ਣਾ ਜਾਂ ਹਲਫ਼ਨਾਮਾ ਕਰਦੇ ਹੋਏ ਗਵਾਹੀ ਦੇਣਾ, ਅਤੇ ਅਸਲ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਪ੍ਰਮਾਣਿਤ ਕਰਨਾ ਹੁੰਦਾ ਹੈ। ਦੱਸ ਦਈਏ ਕਿ ਕਮਲਜੀਤ ਸਿੰਘ ਕੈਮੀ ਲੇਬਰ ਪਾਰਟੀ ਵੱਲੋਂ ਕੌਂਸਲ ਦੀਆਂ ਚੋਣਾਂ ਲੜਣ ਵਾਲੇ ਸਭ ਤੋਂ ਛੋਟੀ ਉਮਰ ਦੇ ਭਾਰਤੀ ਹਨ। ਉਹ ਸਮੇਂ-ਸਮੇਂ ’ਤੇ ਲੋਕਲ ਗਤੀਵਿਧੀਆਂ ’ਚ ਵੀ ਸਰਗਰਮ ਰਹਿੰਦੇ ਹਨ। ਕਮਲਜੀਤ ਕੈਮੀ ਲੰਮੇ ਸਮੇਂ ਤੋਂ ਲੇਬਰ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੀਆਂ ਖੇਤਰੀ ਗਤੀਵਿਧੀਆਂ ’ਚ ਵੀ ਸਰਗਰਮ ਰਹਿੰਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News