ਅਮਰੀਕਾ : ਰਾਸ਼ਟਰਪਤੀ ਚੋਣਾਂ ਲੜ ਸਕਦੀ ਹੈ 'ਫੀਮੇਲ ਓਬਾਮਾ'

Monday, Dec 03, 2018 - 03:26 PM (IST)

ਅਮਰੀਕਾ : ਰਾਸ਼ਟਰਪਤੀ ਚੋਣਾਂ ਲੜ ਸਕਦੀ ਹੈ 'ਫੀਮੇਲ ਓਬਾਮਾ'

ਵਾਸ਼ਿੰਗਟਨ (ਭਾਸ਼ਾ)- ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਹੈ ਕਿ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਬਾਰੇ ਉਹ ਆਗਾਮੀ ਛੁੱਟੀਆਂ ਦੌਰਾਨ ਵਿਚਾਰ ਕਰੇਗੀ। ਐਮ.ਐਸ.ਐਨ.ਬੀ.ਸੀ. ਦੇ ਇਕ ਪ੍ਰੋਗਰਾਮ ਵਿਚ ਹੈਰਿਸ (54) ਨੇ ਕਿਹਾ ਕਿ ਇਸ ਬਾਰੇ ਫੈਸਲਾ ਉਨ੍ਹਾਂ ਦੇ ਪਰਿਵਾਰ ਦਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਛੁੱਟੀਆਂ ਦੌਰਾਨ ਮੈਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਫੈਸਲਾ ਲਵਾਂਗੀ। ਪਾਲੀਟਿਕੋ ਨਿਊਜ਼ ਮੁਤਾਬਕ ਅਮਰੀਕਾ ਵਿਚ ਅਗਲੀਆਂ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੱਕਰ ਦੇਣ ਲਈ ਨਵੰਬਰ ਵਿਚ ਕਰਾਈ ਗਈ ਵੋਟਿੰਗ ਵਿਚ ਡੈਮੋਕ੍ਰੇਟਿਕ ਪਾਰਟੀ ਵਲੋਂ ਪਸੰਦੀਦਾ ਉਮੀਦਵਾਰਾਂ ਦੀ ਸੂਚੀ ਵਿਚ ਹੈਰਿਸ ਨੂੰ ਪੰਜਵਾਂ ਨੰਬਰ ਮਿਲਿਆ ਸੀ। ਓਬਾਮਾ ਦੇ ਦੌਰ ਵਿਚ ਉਨ੍ਹਾਂ ਦੀ ਕਰੀਬੀ ਹੈਰਿਸ ਨੂੰ 'ਫੀਮੇਲ ਓਬਾਮਾ' ਕਿਹਾ ਜਾਂਦਾ ਸੀ।


author

Sunny Mehra

Content Editor

Related News