ਹੈਰਿਸ ਨੇ ਕੋਵਿਡ-19 ਨਾਲ ਨਜਿੱਠਣ ਲਈ ਵਿਵੇਕ ਮੂਰਤੀ ਦੀ ਕੀਤੀ ਪ੍ਰਸ਼ੰਸਾ

Friday, Apr 02, 2021 - 11:26 AM (IST)

ਹੈਰਿਸ ਨੇ ਕੋਵਿਡ-19 ਨਾਲ ਨਜਿੱਠਣ ਲਈ ਵਿਵੇਕ ਮੂਰਤੀ ਦੀ ਕੀਤੀ ਪ੍ਰਸ਼ੰਸਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਸਰਜਨ ਜਰਨਲ ਵਿਵੇਕ ਮੂਰਤੀ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਹੈਰਿਸ ਨੇ ਕੋਵਿਡ-19 ਨੂੰ ਲੈਕੇ ਲੋਕਾਂ ਨੂੰ ਜਾਗਰੂਕ ਰਕਨ ਲਈ ਕੀਤੀ ਗਈ ਇਕ ਆਨਲਾਈਨ ਬੈਠਕ ਵਿਚ ਕਿਹਾ,''ਸਰਜਨ ਜਨਰਲ ਮੂਰਤੀ ਤੁਹਾਡਾ ਧੰਨਵਾਦ। ਇੱਥੇ ਮੌਜੂਦ ਸਾਰੇ ਲੋਕਾਂ ਸਾਹਮਣੇ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਈ ਮਹੀਨਿਆਂ ਤੋਂ ਵਾਇਰਸ ਨਾਲ ਨਜਿੱਠਣ ਲਈ ਦਿਨ-ਰਾਤ ਕੰਮ ਕਰ ਰਹੇ ਹੋ।'' 

ਉਪ ਰਾਸ਼ਟਰਪਤੀ ਨੇ ਕਿਹਾ,''ਇਕ ਰਾਸ਼ਟਰ ਦੇ ਰੂਪ ਵਿਚ ਸਾਨੂੰ ਅੱਗੇ ਲਿਜਾਣ, ਵਿਗਿਆਨ ਵਿਚ ਵਿਸ਼ਵਾਸ ਬਣਾਈ ਰੱਖਣ ਅਤੇ ਇਸ ਲੜਾਈ ਵਿਚ ਸਮੂਹਿਕਤਾ ਦੀ ਸ਼ਕਤੀ ਅਤੇ ਮਹੱਤਵ ਨੂੰ ਰੇਖਾਂਕਿਤ ਕਰਨ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ।'' ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਨੇ ਪਿਛਲੇ ਹਫ਼ਤੇ ਅਮਰੀਕਾ ਦੇ 21ਵੇਂ ਸਰਜਨ ਜਨਰਲ ਦੇ ਰੂਪ ਵਿਚ ਸਹੁੰ ਚੁੱਕੀ ਸੀ। ਉਹਨਾਂ ਦੀ ਤਰਜੀਹ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨੂੰ ਖ਼ਤਮ ਕਰਨਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਤੋਂ ਉੱਘੇ ਸਿੱਖ ਆਗੂ ਗੁਰਿੰਦਰ ਸਿੰਘ ਖਾਲਸਾ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਹੱਕ 'ਚ ਪੁੱਜੇ (ਤਸਵੀਰਾਂ)

ਮੂਰਤੀ ਨੇ ਕਿਹਾ,''ਦੇਸ਼ ਦੀ ਇਕ ਮਹੱਤਵਪੂਰਨ ਨੇਤਾ ਵੱਲੋਂ ਇੱਥੇ ਜਾਣ-ਪਛਾਣ ਕਰਾਏ ਜਾਣ ਨਾਲ ਮਾਣ ਮਹਿਸੂਸ ਕਰ ਰਿਹਾ ਹਾਂ, ਜਿਹਨਾਂ ਨੇ ਮੁਸ਼ਕਲਾਂ ਨੂੰ ਪਾਰ ਕਰ ਕੇ ਭਾਈਚਾਰੇ ਨੂੰ ਅੱਗੇ ਵਧਾਇਆ। ਉਹ ਦਿਆਲੂ ਹੋਣ ਦੇ ਨਾਲ ਇਕ ਮਜ਼ਬੂਤ ਨੇਤਾ ਹਨ, ਜੋ ਮੈਨੂੰ ਅਤੇ ਮੇਰੀ ਬੇਟੀ ਸਮੇਤ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।'' ਉਹਨਾਂ ਨੇ ਕਿਹਾ,''ਇਕ ਸਰਜਨ ਦੇ ਤੌਰ 'ਤੇ ਮੇਰੀ ਭੂਮਿਕਾ ਅਮਰੀਕਾ ਦੇ ਹਰੇਕ ਵਿਅਕਤੀ ਦੀ ਸਿਹਤ ਦੀ ਦੇਖਭਾਲ ਕਰਨਾ ਹੋਵੇਗੀ।'' ਇੱਥੇ ਦੱਸ ਦਈਏ ਕਿ ਮੂਰਤੀ ਦੂਜੀ ਵਾਰ ਅਮਰੀਕਾ ਦੇ ਸਰਜਨ ਜਨਰਲ ਬਣੇ ਹਨ। ਇਸ ਤੋਂ ਪਹਿਲਾਂ 2011 ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ।

ਨੋਟ-ਹੈਰਿਸ ਨੇ ਕੋਵਿਡ-19 ਨਾਲ ਨਜਿੱਠਣ ਲਈ ਵਿਵੇਕ ਮੂਰਤੀ ਦੀ ਕੀਤੀ ਪ੍ਰਸ਼ੰਸਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News