ਕਬੱਡੀ ਪ੍ਰਮੋਟਰ ਤੇ ਕੀਵੀ ਫਾਰਮਰ ਗੋਪਾ ਬੈਂਸ ਦਾ ਦੁਬਈ ‘ਚ ਹੋਵੇਗਾ ਸਨਮਾਨ
Thursday, Oct 03, 2024 - 12:22 PM (IST)
ਆਕਲੈਂਡ - ਕਬੱਡੀ ਪ੍ਰਮੋਟਰ ਤੇ ਕੀਵੀ ਫਾਰਮਰ ਗੋਪਾ ਬੈਂਸ ਦਾ ਦੁਬਈ ਵਿਚ ਸਨਮਾਨ ਹੋਣ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਉੱਘੇ ਕਬੱਡੀ ਪ੍ਰਮੋਟਰ ਤੇ ਵੱਡੇ ਕੀਵੀ ਫਾਰਮਰ ਗੋਪਾ ਬੈਂਸ ਮਾਣਕਢੇਰੀ ਦਾ ਦੁਬਈ ਵਿਖੇ ਹੋਣ ਜਾ ਰਹੇ ਦੁਬਈ ਇੰਟਰਨੈਸ਼ਨਲ ਬਿਜ਼ਨੈਸ ਐਵਾਰਡ ਵਿਚ ਸਨਮਾਨ ਕੀਤਾ ਜਾਵੇਗਾ। ਗੋਪਾ ਬੈਂਸ ਜੋ ਕਿ ਸਮਾਜ ਸੇਵਾ ਦੀਆਂ ਵੱਖ-ਵੱਖ ਸੇਵਾਵਾਂ ਵਿਚ ਯੋਗਦਾਨ ਦੇਣ ਤੋਂ ਇਲਾਵਾ ਪਿਛਲੇ ਲੰਬੇ ਸਮੇਂ ਤੋਂ ਨਿਊਜ਼ੀਲੈਂਡ ਵਿਚ ਸੈਟਲ ਹਨ ਅਤੇ ਉਨ੍ਹਾਂ ਨੇ ਕੀਵੀ ਦੀ ਖੇਤੀ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-Canada ਜਾਣਾ ਹੋਇਆ ਆਸਾਨ, Study Permit ਰੱਦ ਹੋਣ 'ਤੇ ਵੀ ਮਿਲੇਗਾ ਵੀਜ਼ਾ
ਗੋਪਾ ਬੈਂਸ ਕਬੱਡੀ ਦੇ ਮੰਨ ਪ੍ਰੰਵਨੇ ਪ੍ਰਮੋਟਰ ਵੀ ਹਨ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ 18 ਨਵੰਬਰ, 2024 ਨੂੰ ਬਿਜ਼ਨੈਸ ਐਂਡ ਇਨਵੈਸਟਰ ਸਮਿਟ 2024 ਵਿਚ ਉਨ੍ਹਾਂ ਨੂੰ 'ਬੈਸਟ ਕੀਵੀ ਫਾਰਮਰ' ਦੇ ਤੌਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ । ਪਿਛਲੇ 20 ਸਾਲ ਤੋਂ ਵਧੇਰੇ ਸਮੇਂ ਤੋਂ ਗੋਪਾ ਬੈਸ ਜੋ ਕਿ ਟੀ ਪੁਕੇ ਅਤੇ ਹੁਣ ਵਾਈਕਾਟੋ ਵਿਚ ਕੀਵੀ ਦੀ ਖੇਤੀ ਕਰ ਰਹੇ ਹਨ। ਗ੍ਰੀਨ ਅਤੇ ਗੋਲਡਨ ਕੀਵੀ ਤੋਂ ਇਲਾਵਾ ਉਹ ਅੱਜ ਕਲ੍ਹ ਰੈੱਡ ਕੀਵੀ ਦੀ ਖੇਤੀ ਵਿਚ ਵੀ ਆਪਣੀ ਮੁਹਾਰਤ ਦਿਖਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।