ਕੈਨੇਡਾ ''ਚ ਸਰਕਾਰ ਬਣਾਉਣ ਨੂੰ ਟਰੂਡੋ ਕਾਹਲੇ, ਅੱਜ ਕਰਨਗੇ ਗਵਰਨਰ ਜਨਰਲ ਨਾਲ ਮੁਲਾਕਾਤ
Tuesday, Oct 29, 2019 - 04:35 PM (IST)

ਓਟਾਵਾ— ਕੈਨੇਡਾ 'ਚ ਹਾਲ ਦੇ ਦਿਨਾਂ 'ਚ ਹੋਈਆਂ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਲਿਬਰਲ ਆਗੂ ਜਸਟਿਨ ਟਰੂਡੋ ਸਰਕਾਰ ਬਣਾਉਣ ਨੂੰ ਕਾਹਲੇ ਨਜ਼ਰ ਆ ਰਹੇ ਹਨ। ਲਿਬਰਲ ਪਾਰਟੀ ਆਗੂ ਜਸਟਿਨ ਟਰੂਡੋ ਅੱਜ ਰਿਡੀਉ ਹਾਲ ਵਿਖੇ ਗਵਰਨਰ ਜਨਰਲ ਜੂਲੀ ਪੇਯੇਟੇ ਨਾਲ ਮੁਲਾਕਾਤ ਕਰਨ ਜਾ ਰਹੇ ਹਨ ਤਾਂ ਜੋ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਉਹ ਸਰਕਾਰ ਬਣਾਉਣ ਦਾ ਇਰਾਦਾ ਰੱਖਦੇ ਹਨ। ਟਰੂਡੋ ਦੇ ਲਿਬਰਲਾਂ ਨੇ ਪਿਛਲੇ ਹਫ਼ਤੇ ਹੋਈਆਂ ਫੈਡਰਲ ਚੋਣਾਂ 'ਚ 157 ਸੀਟਾਂ ਜਿੱਤੀਆਂ ਹਨ ਤੇ ਉਹ ਬਹੁਮਤ ਤੋਂ 13 ਸੀਟਾਂ ਪਿੱਛੇ ਹਨ।
ਲਿਬਰਲ ਪਾਰਟੀ 177 ਸੀਟਾਂ ਨਾਲ ਚੋਣ ਮੁਹਿੰਮ 'ਚ ਸ਼ਾਮਲ ਹੋਈ ਸੀ ਤੇ ਹੁਣ ਸੰਸਦ ਉਨ੍ਹਾਂ ਨੂੰ ਬਹੁਮਤ ਸਾਬਿਤ ਕਰਨ ਲਈ ਘੱਟ ਤੋਂ ਘੱਟ ਇਕ ਪਾਰਟੀ ਦੀ ਲੋੜ ਹੋਵੇਗੀ। ਟਰੂਡੋ ਨੂੰ ਇਸ ਦੌਰਾਨ ਆਪਣੇ ਭਾਸ਼ਣ ਨਾਲ ਸੰਸਦ ਦੀ ਭਰੋਸੇ ਦੀ ਵੋਟ ਹਾਸਲ ਕਰਨੀ ਪਵੇਗੀ। ਅੱਜ ਉਨ੍ਹਾਂ ਦੀ ਬੈਠਕ ਦੌਰਾਨ, ਟਰੂਡੋ ਤੇ ਪੇਯੇਟੇ ਸੰਭਾਵਿਤ ਤੌਰ 'ਤੇ ਸੰਸਦ ਦੇ ਮੁੜ ਗਠਨ ਦੇ ਸਮੇਂ ਬਾਰੇ ਗੱਲ ਕਰਨਗੇ। 2015 'ਚ, ਸੰਸਦ ਮੈਂਬਰਾਂ ਨੂੰ ਓਟਾਵਾ ਵਾਪਸ ਬੁਲਾਉਣ 'ਚ ਮਹੀਨੇ ਤੋਂ ਵਧ ਸਮਾਂ ਲੱਗਿਆ, ਜਿਸ ਤੋਂ ਬਹੁਤ ਘੱਟ ਸਮੇਂ ਦੇ ਫਰਕ ਨਾਲ ਨਵੀਂ ਕੈਬਨਿਟ ਨੇ ਅਹੁਦਿਆਂ ਦੀ ਸਹੁੰ ਚੁੱਕ ਲਈ ਸੀ।