ਕੈਨੇਡਾ ਦੇ ਪੀ. ਐੱਮ. ਜਸਟਿਸ ਟਰੂਡੋ ਨੇ ਜਗਮੀਤ ਸਿੰਘ ਨਾਲ ਕੀਤੀ ਮੁਲਾਕਾਤ

11/16/2019 1:49:51 PM

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀਂ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੇਤਾ ਜਗਮੀਤ ਸਿੰਘ ਨਾਲ ਮੁਲਾਕਾਤ ਕੀਤੀ। ਇੱਥੇ ਦੱਸ ਦੇਈਏ ਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਦੇਸ਼ ਭਰ 'ਚ 157 ਸੀਟਾਂ ਦੀ ਜਿੱਤ ਹਾਸਲ ਹੋਈ ਸੀ। ਅਜਿਹੇ ਵਿਚ ਕੈਬਨਿਟ ਦੇ ਗਠਨ ਲਈ ਉਨ੍ਹਾਂ ਨੂੰ ਵਿਸ਼ੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੂਡੋ ਆਪਣੀ ਘੱਟ-ਗਿਣਤੀ ਸਰਕਾਰ ਦੇ ਗਠਨ ਲਈ ਲਗਾਤਾਰ ਯਤਨਸ਼ੀਲ ਹਨ। 21 ਅਕਤੂਬਰ 2019 ਨੂੰ ਕੈਨੇਡਾ ਦੀ 43ਵੀਂ ਸੰਸਦ ਲਈ ਵੋਟਾਂ ਪਈਆਂ ਸਨ। 

ਓਧਰ ਜਗਮੀਤ ਨੇ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਹ ਲਿਬਰਲ ਘੱਟ ਗਿਣਤੀ ਸਰਕਾਰ ਨਾਲ ਕੌਮੀ ਰਾਸ਼ਟਰੀ ਪ੍ਰੋਗਰਾਮਾਂ 'ਤੇ ਅੱਗੇ ਵਧਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਨੂੰ ਨਵੇਂ ਡੈਮਕ੍ਰੇਟੇਸ ਦੇ ਸਮਰਥਨ ਦੀ ਲੋੜ ਹੈ। ਜਗਮੀਤ ਸਿੰਘ ਨੇ ਦਾਅਵਾ ਕੀਤਾ ਕਿ ਘੱਟ ਗਿਣਤੀ ਸੰਸਦ 'ਚ ਐੱਨ. ਡੀ. ਪੀ. ਦਾ ਬਹੁਤ ਵੱਡਾ ਹੱਥ ਹੈ, ਹਾਲਾਂਕਿ ਲਿਬਰਲ ਪਾਰਟੀ ਨੂੰ ਤਿੰਨ ਮੁੱਖ ਵਿਰੋਧੀ ਪਾਰਟੀਆਂ 'ਚੋਂ ਇਕ ਦੀ ਹੀ ਸਮਰਥਨ ਦੀ ਲੋੜ ਹੈ। ਉਨ੍ਹਾਂ ਦੀ ਪਾਰਟੀ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹੈ। ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਟਰੂਡੋ ਅੱਗੇ ਆਪਣੀਆਂ ਤਰਜੀਹਾਂ ਰੱਖੀਆਂ, ਜਿਨ੍ਹਾਂ ਵਿਚ ਵਿਸ਼ਵ-ਵਿਆਪੀ ਦਵਾਈ ਸੰਭਾਲ ਪ੍ਰੋਗਰਾਮ, ਰਾਸ਼ਟਰੀ ਦੰਦਾਂ ਦੀ ਦੇਖਭਾਲ ਅਤੇ ਮੌਸਮ ਵਿਚ ਤਬਦੀਲੀ ਸੰਬੰਧੀ ਕਾਰਵਾਈ ਸ਼ਾਮਲ ਹਨ। ਦੱਸਣਯੋਗ ਹੈ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਇਨ੍ਹੀਂ ਦਿਨੀਂ ਸਿਆਸੀ ਸਰਗਰਮੀਆਂ ਸਿਖਰਾਂ 'ਤੇ ਹਨ। ਟਰੂਡੋ ਵਲੋਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਨਰਿਊ ਸ਼ੀਅਰ, ਬਲਾਕ ਕਿਊਬਿਕ ਦੇ ਇਵੇਸ ਫਰਾਂਸੁਆ ਬਲਾਂਸ਼ੇ ਅਤੇ ਹੁਣ ਐੱਨ. ਡੀ. ਪੀ. ਨੇਤਾ ਜਗਮੀਤ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਹਨ।


Tanu

Content Editor

Related News