''ਜੀ-20 ਸੰਮੇਲਨ'' ''ਚ ਹਿੱਸਾ ਲੈਣ ਲਈ ਜਸਟਿਨ ਟਰੂਡੋ ਹੋਏ ਰਵਾਨਾ

07/04/2017 3:14:59 PM

ਟੋਰਾਂਟੋ— ਕੈਨੇਡਾ ਡੇਅ ਦੇ ਜਸ਼ਨਾਂ ਤੋਂ ਵਿਹਲੇ ਹੋ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ-20 ਸਿਖਰ ਸੰਮੇਲਨ ਦਾ ਹਿੱਸਾ ਬਣਨ ਲਈ ਯੂਰਪ ਰਵਾਨਾ ਹੋ ਗਏ ਹਨ। ਇਸ ਗੱਲਬਾਤ 'ਚ ਦੁਨੀਆ ਦੇ 20 ਹੋਰ ਵੱਡੇ ਅਰਥਚਾਰੇ ਵੀ ਹਿੱਸਾ ਬਣਨਗੇ। ਸ਼ੁੱਕਰਵਾਰ ਨੂੰ ਹੋਣ ਵਾਲੇ ਇਸ ਜੀ-20 ਸਿਖਰ ਵਾਰਤਾ ਨੂੰ ਜਰਮਨੀ ਦੀ ਚਾਂਸਲਰ ਐਂਜੇਲਾ ਮਰਕਲ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਿੱਸਾ ਲੈਣਗੇ। ਵਾਤਾਵਰਣ 'ਚ ਹੋ ਰਹੀਆਂ ਤਬਦੀਲੀਆਂ ਤੇ ਅੱਤਵਾਦ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਗੱਲਬਾਤ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਜਰਮਨੀ ਪੁੱਜਣ ਤੋਂ ਪਹਿਲਾਂ ਟਰੂਡੋ ਆਇਰਲੈਂਡ ਦੇ ਆਗੂ ਤਾਏਇਸੀਆਚ ਲੀਓ ਵਰਾਡਕਰ ਨਾਲ ਡਬਲਿਨ 'ਚ ਮੁਲਾਕਾਤ ਕਰਨਗੇ ਅਤੇ ਕੁੱਝ ਖਾਸ ਮੁੱਦਿਆਂ 'ਤੇ ਗੱਲਬਾਤ ਵੀ ਕਰਨਗੇ। ਇਸ ਮਗਰੋਂ ਟਰੂਡੋ ਸਕੋਟਲੈਂਡ ਜਾਣਗੇ ਜਿੱਥੇ ਉਹ ਕੁਈਨ ਐਲਿਜ਼ਾਬੈੱਥ ਨਾਲ ਮੁਲਾਕਾਤ ਕਰਨਗੇ ਕਿਉਂਕਿ ਕੁਈਨ ਕੈਨੇਡਾ ਦੇ 150ਵੇਂ ਜਨਮ ਦਿਨ ਮੌਕੇ ਓਟਾਵਾ ਨਹੀਂ ਪੁੱਜ ਸਕੀ ਸੀ।


Related News