Justin Bieber ਦੇ ਕਰੀਬੀ ਦਾ ਦਿਹਾਂਤ, ਗਾਇਕ ਨੇ ਪੋਸਟ ਰਾਹੀਂ ਜ਼ਾਹਰ ਕੀਤਾ ਦਿਲ ਦਾ ਹਾਲ
Sunday, Apr 27, 2025 - 11:30 AM (IST)

ਇੰਟਰਨੈਸ਼ਨਲ ਡੈਸਕ। ਮਸ਼ਹੂਰ ਪੌਪ ਗਾਇਕ ਜਸਟਿਨ ਬੀਬਰ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਭਾਵੁਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਨਾਨਾ ਦੀ ਮੌਤ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਅਜ਼ੀਜ਼ ਸੋਗ ਮਨਾ ਰਹੇ ਹਨ ਅਤੇ ਜਸਟਿਨ ਬੀਬਰ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰ ਰਹੇ ਹਨ। ਆਪਣੀ ਪੋਸਟ 'ਚ ਗਾਇਕ ਨੇ ਆਪਣੇ ਨਾਨਾ ਜੀ ਨਾਲ ਬਿਤਾਏ ਪਲਾਂ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਹਾਲਾਂਕ, ਉਨ੍ਹਾਂ ਨੇ ਆਪਣੇ ਨਾਨਾ ਜੀ ਦੀ ਮੌਤ ਦਾ ਕਾਰਨ ਜਾਂ ਕੋਈ ਹੋਰ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਦੁੱਖ ਦੇ ਇਸ ਪਲ ਨੂੰ ਸਹਿਣ ਦੀ ਤਾਕਤ ਮਿਲੇ।