ਸੰਤੋਖ ਸਿੰਘ ਜੱਜ ਨਾਪਾ ਦੇ ਨਵੇਂ ਚੇਅਰਮੈਨ ਬਣੇ
Sunday, Jan 21, 2018 - 11:51 AM (IST)

ਟਰੇਸੀ (ਕੈਲੀਫੋਰਨੀਆ) ( ਰਾਜ ਗੋਗਨਾ )- ਗਲੋਬਲ ਰੈਸਟੋਰੈਂਟਾਂ ਦੇ ਮਾਲਕ ਸ: ਸੰਤੋਖ ਸਿੰਘ ਜੱਜ ਨੂੰ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ।ਇਸ ਗੱਲ ਦਾ ਐਲਾਨ ਨਾਪਾ ਦੇ ਵਰਤਮਾਨ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਬੋਰਡ ਆਫ ਡਾਇਰੈਕਟਰਜ਼ ਨਾਲ ਸਲਾਹ ਮਸ਼ਵਰਾ ਕਰਨ ਪਿਛੋਂ ਸ: ਸੰਤੋਖ ਸਿੰਘ ਜੱਜ ਦੇ ਜਨਮ ਦਿਨ ਮੌਕੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ: ਧੂਤ ਨੇ ਆਸ ਪ੍ਰਗਟ ਕੀਤੀ ਕਿ ਸ: ਸੰਤੋਖ ਸਿੰਘ ਜੱਜ ਦੀ ਅਗਵਾਈ ਵਿਚ ਨਾਪਾ ਵਰਗੀ ਵੱਕਾਰੀ ਸੰਸਥਾ ਦਿਨ ਦੂਣੀ ਤੇ ਰਾਤ ਚੌਗੁਣੀ ਤਰੱਕੀ ਕਰੇਗੀ। ਆਪਣੀ ਇਸ ਨਿਯੁਕਤੀ ਉੱਤੇ ਆਪਣਾ ਪ੍ਰਤੀਕਰਮ ਪਰਗਟ ਕਰਦਿਆਂ ਸ: ਜੱਜ ਨੇ ਨਾਪਾ ਦੇ ਬੋਰਡ ਆਫ ਡਾਇਰੈਕਟਰਜ਼ ਦਾ ਧੰਨਵਾਦ ਕੀਤਾ, ਜਿਹਨਾਂ ਨੇ ਉਹਨਾਂ ਉਪਰ ਵਿਸ਼ਵਾਸ਼ ਪਰਗਟ ਕਰਕੇ ਉਹਨਾਂ ਨੂੰ ਇੰਨੀ ਭਾਰੀ ਜ਼ਿੰਮੇਵਾਰੀ ਦਿੱਤੀ ਹੈ।ਉਹਨਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਸੰਸਥਾ ਦੇ ਕੰਮਾਂ ਨੂੰ ਨੇਪਰੇ ਚਾੜਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਾਈਕ ਬੋਪਾਰਾਏ, ਮੇਜਰ ਐਚ. ਐਸ. ਰੰਧਾਵਾ, ਬਲਵੰਤ ਸਿੰਘ ਮਨਟਿਕਾ, ਕਮਿਸ਼ਨਰ ਤਰਨਜੀਤ ਸਿੰਘ ਸੰਧੂ, ਮਨਜੀਤ ਸਿੰਘ ਉਪਲ ਤੇ ਨਿਰਮਲ ਸਿੰਘ ਗਿੱਲ ਆਦਿ ਆਗੂ ਵੀ ਹਾਜ਼ਰ ਸਨ।