ਅਮਰੀਕਾ ''ਚ ਬਾਈਡੇਨ ਰਾਜ, 5 ਲੱਖ ਤੋਂ ਵੱਧ ਭਾਰਤੀਆਂ ਨੂੰ ਮਿਲੇਗਾ ਨਾਗਰਿਕਤਾ ਦਾ ਲਾਭ

Sunday, Nov 08, 2020 - 06:07 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਨ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ 5 ਲੱਖ ਭਾਰਤੀਆਂ ਸਮੇਤ 1 ਕਰੋੜ 10 ਲੱਖ ਅਜਿਹੇ ਗੈਰ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਕਰਨ ਦਾ ਰੋਡਮੈਪ ਤਿਆਰ ਕਰਨਗੇ, ਜਿਹਨਾਂ ਕੋਲ ਦਸਤਾਵੇਜ਼ ਨਹੀ ਹਨ।ਇਸ ਦੇ ਇਲਾਵਾ ਉਹ ਸਲਾਨਾ ਘੱਟੋ-ਘੱਟ 95,000 ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਵਾਲੀ ਪ੍ਰਣਾਲੀ ਵੀ ਬਣਾਉਣਗੇ। 

ਬਾਈਡੇਨ ਦੀ ਮੁਹਿੰਮ ਵੱਲੋਂ ਜਾਰੀ ਇਕ ਨੀਤੀਗਤ ਦਸਤਾਵੇਜ਼ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਦਸਤਾਵੇਜ਼ ਵਿਚ ਕਿਹਾ ਗਿਆ ਹੈ,''ਬਾਈਡੇਨ ਜਲਦੀ ਹੀ ਕਾਂਗਰਸ ਵਿਚ ਇਕ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪਾਸ ਕਰਾਉਣ 'ਤੇ ਕੰਮ ਸ਼ੁਰੂ ਕਰਨਗੇ, ਜਿਸ ਦੇ ਜ਼ਰੀਏ ਸਾਡੀ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇਗਾ। ਇਸ ਦੇ ਤਹਿਤ 5 ਲੱਖ ਤੋਂ ਵੱਧ ਭਾਰਤੀਆ ਸਮਤ ਲੱਗਭਗ 1 ਕਰੋੜ 10 ਲੱਖ ਅਜਿਹੇ ਗੈਰ ਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਪ੍ਰਦਾਨ ਕਰਨ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਹਨਾਂ ਕੋਲ ਦਸਤਾਵੇਜ਼ ਨਹੀਂ ਹਨ।'' ਦਸਤਾਵੇਜ਼ ਦੇ ਮੁਤਾਬਕ, ਉਹ ਅਮਰੀਕਾ ਵਿਚ ਸਲਾਨਾ 1,25,000 ਸ਼ਰਨਾਰਥੀਆਂ ਦੇ ਦਾਖਲ ਹੋਣ ਦਾ ਟੀਚਾ ਨਿਰਧਾਰਤ ਕਰਨਗੇ। 

ਪੜ੍ਹੋ ਇਹ ਅਹਿਮ ਖਬਰ- ਸਾਬਕਾ ਸਹਿਯੋਗੀਆਂ ਦਾ ਦਾਅਵਾ, ਹੁਣ ਟਰੰਪ ਨੂੰ ਤਲਾਕ ਦੇ ਸਕਦੀ ਹੈ ਮੇਲਾਨੀਆ

ਇਸ ਦੇ ਇਲਾਵਾ ਉਹ ਸਲਾਨਾ ਘੱਟੋ-ਘੱਟ 95,000 ਸ਼ਰਨਾਰਥੀਆਂ ਨੂੰ ਦੇਸ਼ ਵਿਚ ਦਾਖਲ ਹੋਣ ਦੇ ਲਈ ਕਾਂਗਰਸ ਦੇ ਨਾਲ ਕੰਮ ਕਰਨਗੇ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਡੈਮੋਕ੍ਰੈਟਸ ਦੇ ਚੁਣਾਵੀ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਬਾਈਡੇਨ ਪ੍ਰਸ਼ਾਸਨ ਪਰਿਵਾਰ-ਆਧਾਰਿਤ ਇਮੀਗ੍ਰੇਸ਼ਨ ਦਾ ਸਮਰਥਨ ਕਰੇਗਾ ਅਤੇ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਮੂਲ ਸਿਧਾਂਤ ਦੇ ਰੂਪ ਵਿਚ ਪਰਿਵਾਰ ਦੇ ਏਕੀਕਰਨ ਨੂੰ ਸੁਰੱਖਿਅਤ ਕਰੇਗਾ, ਜਿਸ ਵਿਚ ਪਰਿਵਾਰ ਵੀਜ਼ਾ ਬੈਕਲਾਗ ਨੂੰ ਘੱਟ ਕਰਨਾ ਸ਼ਾਮਲ ਹੈ।


Vandana

Content Editor

Related News