USA ਚੋਣਾਂ : ਟਰੰਪ ਨੂੰ ਹਰਾ ਬਾਈਡੇਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ

Sunday, Nov 08, 2020 - 12:26 AM (IST)

USA ਚੋਣਾਂ : ਟਰੰਪ ਨੂੰ ਹਰਾ ਬਾਈਡੇਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ

ਵਾਸ਼ਿੰਗਟਨ —  ਰਾਸ਼ਟਰਪਤੀ ਚੋਣਾਂ 'ਚ ਰੀਪਬਲਿਕਨ ਪਾਰਟੀ ਵੱਲੋਂ ਦੂਜੀ ਵਾਰ ਚੋਣ ਲੜੇ ਡੋਨਾਲਡ ਟਰੰਪ ਨੂੰ ਭਾਰੀ ਫਰਕ ਨਾਲ ਹਰਾ ਕੇ ਡੈਮੋਕ੍ਰੇਟਿਕ ਦੇ ਬਾਈਡੇਨ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਟਰੰਪ ਦੇ ਹੱਥ ਵੱਡੀ ਨਿਰਾਸ਼ਾ ਲੱਗੀ ਹੈ। 1992 'ਚ ਜਾਰਜ ਐੱਚ. ਡਬਲਿਊ. ਬੁਸ਼ ਤੋਂ ਬਾਅਦ ਟਰੰਪ ਰੀਇਲੈਕਸ਼ਨ ਹਾਰਨ ਵਾਲੇ ਪਹਿਲੇ ਮੌਜੂਦਾ ਰਾਸ਼ਟਰਪਤੀ ਹਨ।

ਵ੍ਹਾਈਟ ਹਾਊਸ ਪਹੁੰਚਣ ਲਈ 270 ਇਲੈਕਟ੍ਰੋਲ ਕਾਲਜ ਵੋਟਾਂ ਹਾਸਲ ਕਰਨਾ ਜ਼ਰੂਰੀ ਸੀ, ਜਦੋਂ ਕਿ ਬਾਈਡੇਨ ਇਸ ਤੋਂ ਵੀ ਕਾਫ਼ੀ ਅੱਗੇ ਨਿਕਲ ਗਏ।

ਹੁਣ ਤੱਕ 4 ਸੂਬਿਆਂ 'ਚ ਚੱਲ ਰਹੀ ਵੋਟਾਂ ਦੀ ਗਿਣਤੀ ਵਿਚਕਾਰ ਪੇਨਸਿਲਵੇਨੀਆ 'ਚ 20 ਇਲੈਕਟ੍ਰੋਲ ਵੋਟਾਂ ਜਿੱਤ ਕੇ ਬਾਈਡੇਨ 273 ਇਲੈਕਟ੍ਰੋਲ ਵੋਟਾਂ ਦੀ ਸ਼ਾਨਦਾਰ ਬੜ੍ਹਤ ਨਾਲ ਮੋਹਰੇ ਸਨ, ਜਦੋਂ ਕਿ ਟਰੰਪ ਸਿਰਫ 214 ਵੋਟਾਂ 'ਤੇ ਸਿਮਟ ਕੇ ਰਹਿ ਗਏ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਵਾਹਨਾਂ ਲਈ ਲਾਗੂ ਕਰਨ ਜਾ ਰਹੀ ਹੈ ਨਵਾਂ ਨਿਯਮ 
PunjabKesari

ਗੌਰਤਲਬ ਹੈ ਕਿ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੱਕ ਦੀ ਕਹਾਣੀ ਬਹੁਤ ਸੰਘਰਸ਼ ਭਰੀ ਹੈ। ਉਨ੍ਹਾਂ ਲਈ ਸਿਆਸਤ ਦਾ ਰਾਹ ਬਹੁਤਾ ਸੌਖਾ ਨਹੀਂ ਰਿਹਾ। 77 ਸਾਲਾ ਜੋਅ ਬਾਈਡੇਨ ਤਕਰੀਬਨ 50 ਸਾਲ ਤੋਂ ਅਮਰੀਕਾ ਦੀ ਰਾਜਨੀਤੀ 'ਚ ਸਰਗਰਮ ਹਨ। ਉਹ ਓਬਾਮਾ ਪ੍ਰਸ਼ਾਸਨ 'ਚ ਉਪ ਰਾਸ਼ਟਰਪਤੀ ਰਹੇ ਹਨ। ਬਾਈਡੇਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਟਰੰਪ ਰਾਜ 'ਚ ਮਿੱਤਰ ਦੇਸ਼ਾਂ ਦੇ ਸਾਮਾਨਾਂ 'ਤੇ ਲਾਗੂ ਕੀਤੇ ਗਏ ਟੈਰਿਫ ਵਰਗੇ ਕਈ ਵਪਾਰਕ ਮੁੱਦਿਆਂ ਨੂੰ ਹੱਲ ਕਰਨਾ ਹੋਵੇਗਾ, ਨਾਲ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਹੋਵੇਗਾ। ਇਕ ਵਾਅਦਾ ਉਨ੍ਹਾਂ ਨੇ ਪ੍ਰਤੀ ਘੰਟੇ ਦੀ ਘੱਟੋ-ਘੱਟ ਮਜ਼ਦੂਰੀ ਵਧਾ ਕੇ 15 ਡਾਲਰ ਕਰਨ ਦਾ ਕੀਤਾ ਸੀ। ਮੌਜੂਦਾ ਸਮੇਂ ਅਮਰੀਕਾ 'ਚ ਇਹ 7.25 ਡਾਲਰ ਪ੍ਰਤੀ ਘੰਟਾ ਹੈ।

ਕਿਸੇ ਨੇ ਮੈਨੂੰ ਵੋਟ ਦਿੱਤੀ ਜਾਂ ਨਹੀਂ, ਮੈਂ ਸਭ ਲਈ ਕਰਾਂਗਾ ਕੰਮ : ਬਾਈਡੇਨ
 

America, I’m honored that you have chosen me to lead our great country.

The work ahead of us will be hard, but I promise you this: I will be a President for all Americans — whether you voted for me or not.

I will keep the faith that you have placed in me. pic.twitter.com/moA9qhmjn8

— Joe Biden (@JoeBiden) November 7, 2020

ਬਾਈਡੇਨ ਨੇ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਟਵੀਟ ਕੀਤਾ, ''ਅਮਰੀਕਾ, ਮੈਨੂੰ ਮਾਣ ਹੈ ਕਿ ਤੁਸੀਂ ਮੈਨੂੰ ਸਾਡੇ ਮਹਾਨ ਦੇਸ਼ ਦੀ ਅਗਵਾਈ ਕਰਨ ਲਈ ਚੁਣਿਆ ਹੈ। ਸਾਡੇ ਅੱਗੇ ਚੁਣੌਤੀਆਂ ਹੋਣਗੀਆਂ ਪਰ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਹਾਂ ਕਿ ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਬਣਾਂਗਾ- ਭਾਵੇਂ ਤੁਸੀਂ ਮੈਨੂੰ ਵੋਟ ਦਿੱਤੀ ਸੀ ਜਾਂ ਨਹੀਂ।...ਮੈਂ ਉਹ ਵਿਸ਼ਵਾਸ ਕਾਇਮ ਰੱਖਾਂਗਾ ਜੋ ਤੁਸੀਂ ਮੇਰੇ 'ਤੇ ਕੀਤਾ ਹੈ।''

 

 

 


author

Sanjeev

Content Editor

Related News