ਜੋਅ ਬਾਈਡੇਨ ਕਾਰਜਕਾਲ ਦੇ ਪਹਿਲੇ ਦਿਨ ਦੇ ਸਕਦੇ ਹਨ ਕੈਨੇਡਾ ਨੂੰ ਝਟਕਾ

Monday, Jan 18, 2021 - 05:58 PM (IST)

ਨਿਊਯਾਰਕ/ਅਲਬਰਟਾ (ਰਾਜ ਗੋਗਨਾ): ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਈਡੇਨ ਕਾਰਜਕਾਲ ਸੰਭਾਲਣ ਦੇ ਪਹਿਲੇ ਦਿਨ ਕੈਨੇਡਾ ਨੂੰ ਝਟਕਾ ਦੇ ਸਕਦੇ ਹਨ। ਉਹ ਕੈਨੇਡੀਅਨ ਆਰਥਿਕਤਾ ਲਈ ਅਹਿਮ ਕੀਸਟੋਨ ਪਾਇਪ ਲਾਈਨ (Keystone XL Pipeline) ਦੇ ਪਰਮਿਟ ਨੂੰ ਰੱਦ ਕਰ ਸਕਦੇ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਸਿੰਧੀ ਭਾਈਚਾਰੇ ਵੱਲੋਂ ਪਾਕਿ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਲੋਕਾਂ ਦੇ ਹੱਥਾਂ 'ਚ ਦਿਸੇ ਪੀ.ਐੱਮ. ਮੋਦੀ ਦੇ ਪੋਸਟਰ

ਇਹ ਅਹਿਮ ਜਾਣਕਾਰੀ ਵੱਖ-ਵੱਖ ਸੂਤਰਾਂ ਰਾਹੀਂ ਸਾਹਮਣੇ ਆਈ ਹੈ। ਯਾਦ ਰਹੇ ਇਹ ਪਾਈਪ ਲਾਈਨ ਕੈਨੇਡਾ ਖ਼ਾਸਕਰ ਅਲਬਰਟਾ ਦੀ ਆਰਥਿਕਤਾ ਲਈ ਅਹਿਮ ਹੈ ਤੇ ਜੋਅ ਬਾਈਡੇਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਸ ਪਾਇਪ ਲਾਈਨ ਨੂੰ ਵਾਤਾਵਰਨ ਨਾਲ ਸਬੰਧਤ ਮਸਲਿਆਂ ਦੇ ਕਾਰਨ ਰੱਦ ਕਰਨ ਦੀ ਗੱਲ ਆਖੀ ਸੀ। ਇਸ ਪਾਈਪ ਲਾਈਨ ਨੂੰ ਸਿਰੇ ਚਾੜ੍ਹਨ ਲਈ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ। ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਸਲੇ ਨਾਲ ਕਿਵੇਂ ਨਜਿੱਠਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News