ਬ੍ਰਿਟੇਨ ਆਮ ਚੋਣਾਂ ਵਿਚ ਹਾਰ ਲਈ ਲੇਬਰ ਪਾਰਟੀ ਨੇਤਾ ਕੋਰਬਿਨ ਨੇ ਮੰਗੀ ਮੁਆਫੀ

Sunday, Dec 15, 2019 - 09:09 PM (IST)

ਬ੍ਰਿਟੇਨ ਆਮ ਚੋਣਾਂ ਵਿਚ ਹਾਰ ਲਈ ਲੇਬਰ ਪਾਰਟੀ ਨੇਤਾ ਕੋਰਬਿਨ ਨੇ ਮੰਗੀ ਮੁਆਫੀ

ਲੰਡਨ- ਬ੍ਰਿਟੇਨ ਵਿਚ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੇ ਆਮ ਚੋਣਾਂ ਵਿਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੇ ਲਈ ਐਤਵਾਰ ਨੂੰ ਮੁਆਫੀ ਮੰਗੀ ਤੇ ਨਾਲ ਹੀ ਆਪਣੀ ਚੋਣ ਮੁਹਿੰਮ ਦਾ ਬਚਾਅ ਕੀਤਾ, ਜੋ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿਚ ਅਸਫਲ ਰਹੇ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ 650 ਮੈਂਬਰੀ ਹਾਊਸ ਆਫ ਕਾਮਨਸ ਵਿਚ 365 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਜਦਕਿ ਵਿਰੋਧੀ ਪਾਰਟੀ ਨੇ 1935 ਤੋਂ ਬਾਅਦ ਸਭ ਤੋਂ ਖਰਾਬ ਪ੍ਰਦਰਸ਼ਨ ਕਰਦੇ ਹੋਏ 203 ਸੀਟਾਂ 'ਤੇ ਸਿਮਟ ਗਈ।

ਮਿਰਰ ਅਖਬਾਰ ਵਿਚ ਪ੍ਰਕਾਸ਼ਿਤ ਚਿੱਠੀ ਵਿਚ ਕੋਰਬਿਨ ਨੇ ਲਿਖਿਆ ਕਿ ਮੈਂ ਖਰਾਬ ਪ੍ਰਦਰਸ਼ਨ ਲਈ ਮੁਆਫੀ ਮੰਗਦਾ ਹਾਂ ਤੇ ਇਸ ਲਈ ਆਪਣੀ ਜ਼ਿੰਮੇਦਾਰੀ ਲੈਂਦਾ ਹਾਂ। ਚੋਣ ਮੁਹਿੰਮ ਤੋਂ ਬਾਅਦ ਆਪਣੀ ਹੀ ਪਾਰਟੀ ਵਿਚ ਨਿੰਦਾ ਦਾ ਸਾਹਮਣਾ ਕਰ ਰਹੇ ਕੋਰਬਿਨ ਨੇ ਐਲਾਨ ਕੀਤਾ ਸੀ ਕਿ ਉਹ ਲੇਬਰ ਨੇਤਾ ਦਾ ਅਹੁਦਾ ਛੱਡ ਦੇਣਗੇ। ਜ਼ਿਕਰਯੋਗ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਨਵੇਂ ਨੇਤਾ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋਵੇਗੀ ਪਰ ਕੁਝ ਨੇਤਾਵਾਂ ਨੇ ਕੋਰਬਿਨ ਨੂੰ ਤੁਰੰਤ ਅਹੁਦਾ ਛੱਡਣ ਦੀ ਮੰਗ ਕੀਤੀ ਹੈ। ਕੋਰਬਿਨ ਨੇ ਲਿਖਿਆ ਕਿ ਮੈਂ ਚੋਣ ਪ੍ਰਚਾਰ ਦੀ ਲੜਾਈ ਦੇ ਲਈ ਹੁਣ ਵੀ ਮਾਣ ਮਹਿਸੂਸ ਕਰਦਾ ਹਾਂ। ਮੈਂ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਵਿਰੋਧੀ ਧਿਰ ਦੇ ਹੇਠਲੇ ਪੱਧਰ 'ਤੇ ਜਾਣ ਦੇ ਬਾਵਜੂਦ ਅਸੀਂ ਉਸ ਗਟਰ ਵਿਚ ਜਾਣ ਤੋਂ ਇਨਕਾਰ ਕੀਤਾ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਸਾਡਾ ਸੰਦੇਸ਼ ਡਰ ਦੇ ਬਜਾਏ ਉਮੀਦ ਸੀ।

ਜ਼ਿਕਰਯੋਗ ਹੈ ਕਿ ਤਿੰਨ ਸਾਲ ਤੋਂ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਨੂੰ ਲੈ ਕੇ ਜਾਰੀ ਸਿਆਸੀ ਤਣਾਅ ਵਿਚ ਕੋਰਬਿਨ ਦੀਆਂ ਨੀਤੀਆਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਿਚ ਅਸਫਲ ਰਹੀਆਂ। ਉਥੇ ਹੀ ਜਾਨਸਨ ਨੇ ਆਪਣੀ ਪੂਰੀ ਮੁਹਿੰਮ 'ਬ੍ਰੈਗਜ਼ਿਟ ਹੋਵੇਗਾ' 'ਤੇ ਕੇਂਦਰਿਤ ਰੱਖੀ ਤੇ 31 ਜਨਵਰੀ ਤੱਕ ਯੂਰਪੀ ਸੰਘ ਤੋਂ ਵੱਖ ਹੋਣ ਦੀ ਸਮਾਂ ਸੀਮਾ ਦਿੱਤੀ।


author

Baljit Singh

Content Editor

Related News