6 ਜੁਲਾਈ ਤੋਂ ਖੁੱਲ੍ਹੇਗੀ ਇਮੀਗ੍ਰੇਸ਼ਨ ਕੋਰਟ, ਪੁਲਸ ਬਿਨਾਂ ਵਾਰੰਟ ਘਰ 'ਚ ਨਹੀਂ ਹੋ ਸਕੇਗੀ ਦਾਖਲ : ਜਸਪ੍ਰੀਤ ਸਿੰਘ

Wednesday, May 19, 2021 - 10:34 AM (IST)

6 ਜੁਲਾਈ ਤੋਂ ਖੁੱਲ੍ਹੇਗੀ ਇਮੀਗ੍ਰੇਸ਼ਨ ਕੋਰਟ, ਪੁਲਸ ਬਿਨਾਂ ਵਾਰੰਟ ਘਰ 'ਚ ਨਹੀਂ ਹੋ ਸਕੇਗੀ ਦਾਖਲ : ਜਸਪ੍ਰੀਤ ਸਿੰਘ

ਨਿਊਯਾਰਕ (ਰਾਜ ਗੋਗਨਾ) ਅਮਰੀਕਾ ਦੇ ਪ੍ਰਸਿੱਧ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਹੁਣ 6 ਜੁਲਾਈ ਤੋ ਖੁੱਲ੍ਹ ਜਾਵੇਗੀ। ਉਹਨਾਂ ਕਿਹਾ ਕਿ ਭਾਵੇਂ ਇੱਥੇ ਬਹੁਤ ਇਮੀਗ੍ਰੇਸ਼ਨ ਕੋਰਟਾਂ ਖੁੱਲ੍ਹੀਆਂ ਹਨ ਪਰ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਪਿਛਲੇ ਇਕ ਸਾਲ ਤੋਂ ਬੰਦ ਸੀ।

PunjabKesari

ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ 6 ਜੁਲਾਈ ਤੋਂ ਪੂਰੀ ਤਰ੍ਹਾਂ ਖੁੱਲ੍ਹ ਜਾਵੇਗੀ। ਉਹਨਾਂ ਦੱਸਿਆ ਕਿ ਨਿਊਯਾਰਕ ਵਿਖੇ ਇਮੀਗ੍ਰੇਸ਼ਨ ਕੋਰਟ ਦੀ ਬ੍ਰਾਂਚ ਜੋ ਨਿਊਯਾਰਕ ਵਿਖੇ ਬਰੋਡਵੇਅ ਦੇ ਫੈਡਰਲ ਪਲਾਜਾ ਦੀ ਵੈਰਿਕ ਸਟ੍ਰੀਟ 'ਤੇ ਸਥਿਤ ਹੈ ਵਿਖੇ ਮਾਸਟਰ ਅਤੇ ਇੰਨਡਵੀਜੂਅਲ ਡੇਟ ਦੀ ਸੁਣਵਾਈ ਵੀ ਕੀਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦ ਨੇ ਕੋਰੋਨਾ ਨਾਲ ਨਜਿੱਠਣ ਲਈ ਪੀ.ਐੱਮ. ਮੋਦੀ ਦੀਆਂ ਕੋਸ਼ਿਸ਼ਾਂ ਦੀ ਕੀਤੀ ਪ੍ਰਸ਼ੰਸਾ

ਉਹਨਾਂ ਦੱਸਿਆ ਕਿ ਅਮੈਰੀਕਨ ਸੁਪਰੀਮ ਕੋਰਟ ਦਾ ਇਕ ਹੋਰ ਅਹਿਮ ਫ਼ੈਸਲਾ ਆ ਗਿਆ ਹੈ ਜਿਸ ਤਹਿਤ ਅਮਰੀਕਾ ਦੀ ਸੁਪਰੀਮ ਕੋਰਟ ਨੇ ਪੁਲਸ ਨੂੰ ਵਾਰੰਟ ਤੋਂ ਬਿਨਾ ਕਿਸੇ ਦੇ ਵੀ ਘਰ ਜਾਣ ਤੋ ਰੋਕ ਲਾ ਦਿੱਤੀ ਹੈ। ਇਸ ਕੇਸ ਦਾ ਨਾਮ ਕੈਨੀਗਲੀਆ ਵੀ ਸਟਰੋਮ ਹੈ ਜਦਕਿ ਇਸ ਤੋ ਪਹਿਲਾ ਪੁਲਸ (Community Caretaker exception) ਨਿਯਮ ਦੇ ਅਧੀਨ ਕਿਸੇ ਦੇ ਵੀ ਘਰ ਅੰਦਰ ਦਾਖਿਲ ਹੋ ਸਕਦੀ ਸੀ ਪਰ ਹੁਣ ਇਹ ਮੁਮਕਿਨ ਨਹੀਂ ਹੋਵੇਗਾ। 


author

Vandana

Content Editor

Related News