ਜਾਪਾਨੀ ਸਾਇੰਸਦਾਨਾਂ ਦਾ ਦਾਅਵਾ - ਇਨਸਾਨ ਦੀ ਚਮੜੀ ''ਤ 9 ਘੰਟੇ ਜਿਉਂਦਾ ਰਹਿ ਸਕਦੈ ਕੋਰੋਨਾ

Thursday, Oct 08, 2020 - 12:38 AM (IST)

ਜਾਪਾਨੀ ਸਾਇੰਸਦਾਨਾਂ ਦਾ ਦਾਅਵਾ - ਇਨਸਾਨ ਦੀ ਚਮੜੀ ''ਤ 9 ਘੰਟੇ ਜਿਉਂਦਾ ਰਹਿ ਸਕਦੈ ਕੋਰੋਨਾ

ਟੋਕੀਓ - ਕੋਰੋਨਾਵਾਇਰਸ ਮਨੁੱਖ ਦੀ ਚਮੜੀ 'ਤੇ 9 ਘੰਟੇ ਤੱਕ ਜਿਉਂਦਾ ਰਹਿ ਸਕਦਾ ਹੈ। ਲੈਬ ਵਿਚ ਹੋਏ ਪ੍ਰਯੋਗ ਵਿਚ ਇਹ ਸਾਬਿਤ ਵੀ ਹੋਇਆ ਹੈ। ਇੰਫਲੂਏਂਜਾ-ਏ ਦੀ ਤੁਲਨਾ ਵਿਚ ਕੋਰੋਨਾਵਾਇਰਸ 4 ਗੁਣਾ ਜ਼ਿਆਦਾ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ। ਇਹ ਦਾਅਵਾ ਜਾਪਾਨ ਦੀ ਕਿਓਟਾ ਪ੍ਰੀਫੈਕਚਰਲ ਯੂਨੀਵਰਸਿਟੀ ਆਫ ਮੈਡੀਸਨ ਨੇ ਆਪਣੀ ਖੋਜ ਵਿਚ ਕੀਤਾ ਹੈ। ਇੰਨੇ ਸਮੇਂ ਤੱਕ ਕੋਰੋਨਾ ਚਮੜੀ 'ਤੇ ਕਿਵੇਂ ਜਿਉਂਦਾ ਰਹਿ ਲੈਂਦਾ ਹੈ, ਇਸ ਦਾ ਪਤਾ ਅਜੇ ਪਤਾ ਨਹੀਂ ਲੱਗਾ ਹੈ। ਰਿਸਰਚ ਆਖਦੀ ਹੈ ਕਿ ਚਮੜੀ 'ਤੇ ਵਾਇਰਸ ਦਾ ਇੰਨੇ ਸਮੇਂ ਤੱਕ ਰਹਿਣਾ ਖਤਰੇ ਨੂੰ ਵਧਾਉਂਦਾ ਹੈ। ਇਸ ਲਈ ਸਾਬਣ ਨਾਲ ਹੱਥਾਂ ਨੂੰ ਘਟੋਂ-ਘੱਟ 20 ਸਕਿੰਟ ਲਈ ਧੋਣਾ ਜ਼ਰੂਰੀ ਹੈ।

ਇੰਝ ਹੋਈ ਰਿਸਰਚ
ਰਿਸਰਚ ਲਈ ਫਾਰੇਂਸਿਕ ਅਟਾਪਸੀ ਦੇ ਜ਼ਰੀਏ ਚਮੜੀ ਦੇ ਨਮੂਨੇ ਲਏ ਗਏ। ਚਮੜੀ ਦੀਆਂ ਕੋਸ਼ਿਕਾਵਾਂ ਨੂੰ ਕੋਰੋਨਾਵਾਇਰਸ ਅਤੇ ਇੰਫਲੂਏਂਜ਼ਾ-ਏ ਦੇ ਸੈਂਪਲ ਦੇ ਨਾਲ ਮਿਕਸ ਕੀਤਾ ਗਿਆ। ਰਿਸਰਚ ਵਿਚ ਸਾਹਮਣੇ ਆਇਆ ਕਿ ਚਮੜੀ 'ਤੇ ਫਲੂ ਦਾ ਵਾਇਰਸ 1.8 ਘੰਟੇ ਤੱਕ ਜਿਉਂਦਾ ਰਿਹਾ। ਉਥੇ, ਕੋਰੋਨਾਵਾਇਰਸ 9 ਘੰਟੇ ਤੱਕ।

ਮਿਊਕਸ ਮਿਕਸ ਕਰਨ 'ਤੇ ਕੋਰੋਨਾ 11 ਘੰਟੇ ਤੱਕ ਜਿਉਂਦਾ ਰਿਹਾ
ਖੋਜਕਾਰਾਂ ਮੁਤਾਬਕ, ਜਦ ਸੈਂਪਲ ਵਿਚ ਰੈਸਪੀਰੇਟਰੀ ਟੈਕਟ ਤੋਂ ਲਿਆ ਗਿਆ ਮਿਊਕਸ ਪਾਇਆ ਗਿਆ ਤਾਂ ਕੋਰੋਨਾਵਾਇਰਸ 11 ਘੰਟੇ ਤੱਕ ਜਿਉਂਦਾ ਰਿਹਾ। ਇਨ੍ਹਾਂ 'ਤੇ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ 'ਤੇ 15 ਸਕਿੰਟ ਦੇ ਅੰਦਰ ਵਾਇਰਸ ਖਤਮ ਹੋ ਗਿਆ। ਹੈਂਡ ਸੈਨੇਟਾਈਜ਼ਰ 80 ਫੀਸਦੀ ਅਲਕੋਹਲ ਵਾਲਾ ਸੀ।

ਇਸ ਲਈ 20 ਸਕਿੰਟ ਤੱਕ ਹੱਥ ਧੋਣੇ ਜ਼ਰੂਰੀ
ਸੈਂਟਰਸ ਫਾਰ ਡਿਜ਼ੀਜ ਐਂਡ ਪ੍ਰੀਵੈਂਸ਼ਨ ਦੀ ਗਾਇਡਲਾਈਨ ਮੁਤਾਬਕ, 60 ਤੋਂ 95 ਫੀਸਦੀ ਤੱਕ ਅਲਕੋਹਲ ਵਾਲੇ ਸੈਨੇਟਾਈਜ਼ਰ ਨਾਲ ਘਟੋਂ-ਘੱਟ 20 ਸਕਿੰਟ ਤੱਕ ਹੱਥਾਂ ਨੂੰ ਸੈਨੇਟਾਈਜ਼ ਕਰੋ। ਉਦੋਂ ਹੱਥਾਂ ਦੇ ਹਰ ਹਿੱਸੇ ਤੋਂ ਕੋਰੋਨਾ ਨੂੰ ਖਤਮ ਕੀਤਾ ਜਾ ਸਕਦਾ ਹੈ ਜਾਂ ਸਾਬਣ-ਪਾਣੀ ਨਾਲ ਹੱਥ ਧੋਵੋ। ਖੋਜ ਕਰਨ ਵਾਲੇ ਜਾਪਾਨੀ ਸਾਇੰਸਦਾਨਾਂ ਦਾ ਆਖਣਾ ਹੈ ਕਿ ਇੰਫਲੂਏਂਜ਼ਾ-ਏ ਵਾਇਰਸ ਦੇ ਮੁਕਾਬਲੇ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਖਤਰਾ ਜ਼ਿਆਦਾ ਹੈ। ਕੋਰੋਨਾਵਾਇਰਸ ਵਿਚ ਹੱਥਾਂ ਦੀ ਸਫਾਈ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।


author

Khushdeep Jassi

Content Editor

Related News