ਜਾਪਾਨ ਦੇ ਪ੍ਰਧਾਨ ਮੰਤਰੀ ਨੇ ਪੋਲੈਂਡ ਦੇ PM ਮੈਟਿਊਜ਼ ਮੋਰਾਵੀਕੀ ਨਾਲ ਕੀਤੀ ਮੁਲਾਕਾਤ

03/22/2023 4:51:00 PM

ਵਾਰਸਾ (ਭਾਸ਼ਾ)- ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਬੁੱਧਵਾਰ ਨੂੰ ਪੋਲੈਂਡ ਦੇ ਪ੍ਰਧਾਨ ਮੰਤਰੀ ਮੈਟਿਊਜ਼ ਮੋਰਾਵੀਕੀ ਨਾਲ ਮੁਲਾਕਾਤ ਕੀਤੀ। ਕੀਵ ਦੀ ਆਪਣੀ ਫੇਰੀ ਤੋਂ ਇੱਕ ਦਿਨ ਬਾਅਦ ਕਿਸ਼ਿਦਾ ਨੇ ਮੋਰਾਵੀਕੀ ਨਾਲ ਖੇਤਰ ਦੀ ਸੁਰੱਖਿਆ ਅਤੇ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕੀਤੀ।

ਕਿਸ਼ਿਦਾ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਦੌਰੇ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ ਸੀ। ਵਾਰਸਾ ਵਿੱਚ ਕਿਸ਼ਿਦਾ ਨੇ ਪ੍ਰਧਾਨ ਮੰਤਰੀ ਮੋਰਾਵੀਕੀ ਨਾਲ ਸੰਖੇਪ ਗੱਲਬਾਤ ਕੀਤੀ। ਕਿਸ਼ਿਦਾ ਪੋਲੈਂਡ ਦੇ ਰਾਸ਼ਟਰਪਤੀ ਆਂਡਰੇਜ ਡੂਡਾ ਨਾਲ ਵੀ ਮੁਲਾਕਾਤ ਕਰਨਗੇ। ਰੂਸੀ ਹਮਲੇ ਦਾ ਸਾਹਮਣਾ ਕਰ ਰਹੇ ਗੁਆਂਢੀ ਦੇਸ਼ ਯੂਕ੍ਰੇਨ ਨੂੰ ਪੋਲੈਂਡ ਫੌਜੀ, ਮਾਨਵਤਾਵਾਦੀ ਅਤੇ ਰਾਜਨੀਤਕ ਸਹਾਇਤਾ ਪ੍ਰਦਾਨ ਕਰ ਰਿਹਾ ਹੈ।


cherry

Content Editor

Related News