ਜਾਪਾਨੀ ਕੰਪਨੀਆਂ ਦੀ ‘ਚੀਨ ਪਲੱਸ ਵਨ’ ਰਣਨੀਤੀ ਤਹਿਤ ‘ਭਾਰਤ ’ਤੇ ਨਜ਼ਰ’

Monday, Feb 17, 2025 - 12:30 PM (IST)

ਜਾਪਾਨੀ ਕੰਪਨੀਆਂ ਦੀ ‘ਚੀਨ ਪਲੱਸ ਵਨ’ ਰਣਨੀਤੀ ਤਹਿਤ ‘ਭਾਰਤ ’ਤੇ ਨਜ਼ਰ’

ਨਵੀਂ ਦਿੱਲੀ (ਭਾਸ਼ਾ) – ਕੋਵਿਡ-19 ਮਹਾਮਾਰੀ ਤੋਂ ਬਾਅਦ ਜਾਪਾਨੀ ਕੰਪਨੀਆਂ ਭਾਰਤ ਨੂੰ ਆਪਣੇੇ ਇਕ ਆਧਾਰ ਵਜੋਂ ਵੇਖ ਰਹੀਆਂ ਹਨ ਕਿਉਂਕਿ ਉਹ ਚੀਨ ’ਤੇ ਨਿਰਭਰਤਾ ਘੱਟ ਕਰਨ ਲਈ ਆਪਣੀਆਂ ਨਿਰਮਾਣ ਤੇ ਸਪਲਾਈ ਲੜੀਆਂ ਵਿਚ ਵੰਨ-ਸੁਵੰਨਤਾ ਲਿਆਉਣ ਲਈ ‘ਚੀਨ ਪਲੱਸ ਵਨ’ ਰਣਨੀਤੀ ਅਪਣਾ ਰਹੀਆਂ ਹਨ। ਇਹ ਗੱਲ ਵਿੱਤੀ ਸਲਾਹਕਾਰ ਕੰਪਨੀ ‘ਡੇਲੋਇਟ’ ਦੇ ਮਾਹਿਰਾਂ ਨੇ ਕਹੀ।

ਇਹ ਵੀ ਪੜ੍ਹੋ :     ਟ੍ਰੇਨ ਲਈ ਟਿਕਟ, ਰਿਫੰਡ, ਹੋਟਲ, ਕੁਲੀ... ਸਭ ਕੁਝ ਇਕ ਐਪ 'ਤੇ ਹੋਵੇਗਾ ਬੁੱਕ
ਇਹ ਵੀ ਪੜ੍ਹੋ :     iPhone 13 ਹੁਣ 16,000 ਰੁਪਏ 'ਚ, ਜਾਣੋ ਕਿਵੇਂ ਮਿਲੇਗਾ ਇਹ ਸ਼ਾਨਦਾਰ ਆਫ਼ਰ

ਇਸ ਰਣਨੀਤੀ ’ਚ ਬਦਲਵੇਂ ਦੇਸ਼ਾਂ ਵਿਚ ਉਤਪਾਦਨ ਸਹੂਲਤਾਂ ਮੁਹੱਈਆ ਕਰਵਾਉਣਾ ਸ਼ਾਮਲ ਹੈ, ਜਿਸ ਵਿਚ ਭਾਰਤ ਇਕ ਵੱਡੇ ਲਾਭਪਾਤਰੀ ਵਜੋਂ ਉਭਰ ਰਿਹਾ ਹੈ। ਡੇਲੋਇਟ ਜਾਪਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਨਿਚੀ ਕਿਮੁਰਾ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਜਾਪਾਨੀ ਕੰਪਨੀਆਂ ‘ਚੀਨ-ਪਲੱਸ’ ਸਪਲਾਈ ਲੜੀ ਰਣਨੀਤੀ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਹਨ, ਜਿਸ ਵਿਚ ਭਾਰਤ ਇਕ ਪ੍ਰਮੁੱਖ ਮੰਜ਼ਿਲ ਵਜੋਂ ਉਭਰ ਰਿਹਾ ਹੈ। ਜਿੱਥੇ ਕੁਝ ਕੰਪਨੀਆਂ ਜਾਪਾਨ ਵਾਪਸ ਚਲੀਆਂ ਗਈਆਂ, ਉੱਥੇ ਹੀ ਹੋਰ ਭਾਰਤ ਨੂੰ ਨਾ ਸਿਰਫ ਇਕ ਨਿਰਮਾਣ ਕੇਂਦਰ, ਸਗੋਂ ਪੱਛਮੀ ਏਸ਼ੀਆ ਤੇ ਅਫਰੀਕਾ ਵਰਗੇ ਉੱਚ ਵਾਧੇ ਵਾਲੇ ਬਾਜ਼ਾਰਾਂ ਦੇ ਐਂਟਰੀ ਗੇਟ ਵਜੋਂ ਵੀ ਵੇਖ ਰਹੀਆਂ ਹਨ।

ਇਹ ਵੀ ਪੜ੍ਹੋ :     New India Co operative Bank crisis: ਖ਼ਾਤਾਧਾਰਕਾਂ ਨੂੰ ਕਿੰਨੇ ਪੈਸੇ ਮਿਲਣਗੇ? ਜਾਣੋ ਨਿਯਮ 
ਇਹ ਵੀ ਪੜ੍ਹੋ :      'Elon Musk ਮੇਰੇ ਬੱਚੇ ਦਾ ਪਿਤਾ, ਮੈਂ ਉਸ ਨੂੰ 5 ਮਹੀਨਿਆਂ ਤੋਂ ਪਾਲ ਰਹੀ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News