ਯੂਕ੍ਰੇਨ ਨੂੰ 5.5 ਅਰਬ ਡਾਲਰ ਦੀ ਸਹਾਇਤਾ ਦੇਵੇਗਾ ਜਾਪਾਨ

Tuesday, Feb 21, 2023 - 12:21 PM (IST)

ਯੂਕ੍ਰੇਨ ਨੂੰ 5.5 ਅਰਬ ਡਾਲਰ ਦੀ ਸਹਾਇਤਾ ਦੇਵੇਗਾ ਜਾਪਾਨ

ਟੋਕੀਓ (ਭਾਸ਼ਾ) : ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਸੋਮਵਾਰ ਨੂੰ ਯੂਕ੍ਰੇਨ ਲਈ 5.5 ਅਰਬ ਡਾਲਰ ਦੀ ਵਾਧੂ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਜਾਪਾਨ ਰੂਸ-ਯੂਕ੍ਰੇਨ ਯੁੱਧ ਦੇ ਇਕ ਸਾਲ ਪੂਰਾ ਹੋਣ ਨੂੰ ਲੈ ਕੇ ਜੀ-7 ਦੇ ਆਨਲਾਈਨ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੀ ਹਿੱਸਾ ਲੈਣਗੇ।

ਇੱਕ ਜਾਪਾਨੀ ਥਿੰਕ ਟੈਂਕ ਵੱਲੋਂ ਟੋਕੀਓ ਵਿਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਸ਼ਿਦਾ ਨੇ ਕਿਹਾ ਕਿ ਯੂਕ੍ਰੇਨ ਅਜੇ ਵੀ ਰੂਸੀ ਹਮਲੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਯੂਕ੍ਰੇਨ ਵਾਸੀਆਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਹਮਲੇ ਵਿੱਚ ਤਬਾਹ ਹੋਏ ਢਾਂਚੇ ਦੇ ਮੁੜ ਨਿਰਮਾਣ ਲਈ ਮਦਦ ਦੀ ਲੋੜ ਹੈ। ਜਾਪਾਨ ਇਸ ਸਾਲ ਜੀ-7 ਦੀ ਪ੍ਰਧਾਨਗੀ ਕਰ ਰਿਹਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸੀ ਹਮਲੇ ਦਾ ਇਕ ਸਾਲ ਪੂਰਾ ਹੋਣ ਨੂੰ ਲੈ ਕੇ ਆਗਾਮੀ ਸ਼ੁੱਕਰਵਾਰ ਨੂੰ ਜੀ-7 ਦੇ ਆਨਲਾਈਨ ਸਿਖ਼ਰ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਜ਼ੇਲੇਂਸਕੀ ਵੀ ਹਿੱਸਾ ਲੈਣਗੇ।


author

cherry

Content Editor

Related News