ਉੱਤਰ ਕੋਰੀਆ ਨੇ ਫਿਰ ਦਾਗੀਆਂ ਮਿਜ਼ਾਈਲਾਂ, ਜਾਪਾਨ ''ਚ ਐਮਰਜੈਂਸੀ ਅਲਰਟ ਜਾਰੀ

Friday, Nov 04, 2022 - 02:56 PM (IST)

ਉੱਤਰ ਕੋਰੀਆ ਨੇ ਫਿਰ ਦਾਗੀਆਂ ਮਿਜ਼ਾਈਲਾਂ, ਜਾਪਾਨ ''ਚ ਐਮਰਜੈਂਸੀ ਅਲਰਟ ਜਾਰੀ

ਇੰਟਰਨੈਸ਼ਨਲ ਡੈਸਕ- ਚੀਨ ਦੀ ਤਰ੍ਹਾਂ ਹੀ ਉੱਤਰੀ ਕੋਰੀਆ ਦੀਆਂ ਹਮਲਾਵਰ ਅਤੇ ਉਕਸਾਉਣ ਵਾਲੀਆਂ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਉੱਤਰੀ ਕੋਰੀਆ ਵੱਲੋਂ ਲਗਾਤਾਰ ਮਿਜ਼ਾਈਲ ਦਾਗਣ ਕਾਰਨ ਜਾਪਾਨ ਨੇ ਐਮਰਜੈਂਸੀ ਅਲਰਟ ਜਾਰੀ ਕਰ ਦਿੱਤਾ ਹੈ। ਵੀਰਵਾਰ ਸਵੇਰੇ ਉੱਤਰੀ ਕੋਰੀਆ ਵੱਲੋਂ ਮਿਜ਼ਾਇਲ ਦਾਗੀ ਜਾਣ ਤੋਂ ਬਾਅਦ ਜਾਪਾਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸ਼ਹਿਰਵਾਸੀਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਿਜ਼ਾਈਲ ਪ੍ਰਸ਼ਾਂਤ ਮਹਾਸਾਗਰ ਵਿੱਚ ਕਿਤੇ ਡਿੱਗੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, "ਉੱਤਰੀ ਕੋਰੀਆ ਨੇ ਇੱਕ ਸ਼ੱਕੀ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਹੈ।" ਦਫ਼ਤਰ ਦੇ ਅਨੁਸਾਰ, ਜਾਪਾਨ ਦੇ ਹਵਾਈ ਖੇਤਰ ਦੇ ਜ਼ਰੀਏ ਬੈਲਿਸਟਿਕ ਮਿਜ਼ਾਈਲ ਨੂੰ ਇਸ ਤਰੀਕੇ ਨਾਲ ਦਾਗਣਾ ਅਜਿਹਾ ਕੰਮ ਹੈ, ਜੋ ਸੰਭਾਵਿਤ ਰੂਪ ਨਾਲ ਜਾਪਾਨ ਦੇ ਲੋਕਾਂ ਦੇ ਜੀਵਨ ਅਤੇ ਜਾਇਦਾਦ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜਾਪਾਨ ਸਰਕਾਰ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ। ਉੱਤਰੀ ਕੋਰੀਆ ਦੁਆਰਾ ਚੁੱਕੇ ਜਾਣ ਵਾਲੇ ਸੰਭਾਵਿਤ ਕਦਮਾਂ ਦੀ ਜਾਣਕਾਰੀ ਇਕੱਠੀ ਕਰਨਾ ਅਤੇ ਵਿਸ਼ਲੇਸ਼ਣ ਜਾਰੀ ਰਹੇਗਾ। ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਮਰੀਕਾ, ਕੋਰੀਆ ਗਣਰਾਜ ਅਤੇ ਹੋਰ ਸਬੰਧਤ ਦੇਸ਼ਾਂ ਦੇ ਨਾਲ ਜਵਾਬੀ ਕਾਰਵਾਈ ਦੀ ਪ੍ਰਕਿਰਿਆ ਵਿੱਚ ਸ਼ਾਮਲ ਰਹਿਣਗੇ। ਇਸ ਤੋਂ ਇੱਕ ਦਿਨ ਪਹਿਲਾਂ ਵੀ ਉੱਤਰੀ ਕੋਰੀਆ ਵਲੋਂ ਬੁੱਧਵਾਰ ਨੂੰ 23 ਮਿਜ਼ਾਈਲਾਂ ਦਾਗੀਆਂ ਜਾਣ ਤੋਂ ਬਾਅਦ ਇਕ ਦੱਖਣੀ ਕੋਰੀਆਈ ਦੀਪ 'ਤੇ ਹਵਾਈ ਹਮਲੇ ਦੇ ਸਾਇਰਨ ਬਣਾਏ ਗਏ ਅਤੇ ਲੋਕਾਂ ਨੂੰ ਭੂਮੀਗਤ ਬੰਕਰਾਂ 'ਚ ਲਿਜਾਇਆ ਗਿਆ। ਉੱਤਰੀ ਕੋਰੀਆ ਵੱਲੋਂ ਦਾਗੀ ਗਈ ਮਿਜ਼ਾਈਲ 'ਚੋਂ ਘੱਟੋ-ਘੱਟ ਇੱਕ ਦੀ ਦਿਸ਼ਾ ਦੱਖਣੀ ਕੋਰੀਆ ਦੇ ਇੱਕ ਟਾਪੂ ਵੱਲ ਸੀ। ਹਾਲਾਂਕਿ ਉਹ ਮਿਜ਼ਾਈਲ ਦੋਵਾਂ ਵਿਰੋਧੀਆਂ ਦੀ ਸਮੁੰਦਰੀ ਸੀਮਾ ਦੇ ਨੇੜੇ ਡਿੱਗੀ।
ਦੱਖਣੀ ਕੋਰੀਆ ਨੇ ਵੀ ਜਵਾਬੀ ਕਾਰਵਾਈ ਦੇ ਤਹਿਤ ਉਸੇ ਸਰਹੱਦੀ ਖੇਤਰ ਵਿਚ ਆਪਣੀ ਮਿਜ਼ਾਈਲ ਦਾਗੀ। ਇਸ ਤੋਂ ਕੁਝ ਘੰਟੇ ਪਹਿਲਾਂ ਉੱਤਰੀ ਕੋਰੀਆ ਨੇ ਚੱਲ ਰਹੇ ਦੱਖਣੀ ਕੋਰੀਆ-ਅਮਰੀਕਾ ਫੌਜੀ ਅਭਿਆਸ ਦੇ ਵਿਰੋਧ 'ਚ ਦੋਹਾਂ ਦੇਸ਼ਾਂ ਨੂੰ ਧਮਕੀ ਦਿੱਤੀ ਸੀ ਕਿ ਉਨ੍ਹਾਂ ਨੂੰ ''ਇਤਿਹਾਸ ਦੀ ਸਭ ਤੋਂ ਭਿਆਨਕ ਕੀਮਤ'' ਚੁਕਾਉਣੀ ਪੈ ਸਕਦੀ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਵੀ ਧਮਕੀ ਦਿੱਤੀ ਸੀ। ਅਮਰੀਕਾ ਨੇ ਹਾਲਾਂਕਿ ਕਿਹਾ ਕਿ ਉੱਤਰੀ ਕੋਰੀਆ ਦੇ ਪ੍ਰਤੀ ਉਸ ਦਾ ਕੋਈ ਵੀ ਵਿਰੋਧੀ ਇਰਾਦਾ ਨਹੀਂ ਹੈ ਅਤੇ ਉੱਤਰੀ ਕੋਰੀਆ ਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ ਲਈ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ।


author

Aarti dhillon

Content Editor

Related News