ਓਲੰਪਿਕ ਖੇਡਾਂ ਦੇ ਆਯੋਜਕ ਦੇਸ਼ ''ਚ ਸਖ਼ਤੀ, ਪ੍ਰੋਟੋਕਾਲ ਤੋੜਨ ''ਤੇ ਪੂਰੀ ਟੀਮ ਹੋਵੇਗੀ ਡਿਸਕਵਾਲੀਫਾਈ

Tuesday, May 18, 2021 - 07:06 PM (IST)

ਓਲੰਪਿਕ ਖੇਡਾਂ ਦੇ ਆਯੋਜਕ ਦੇਸ਼ ''ਚ ਸਖ਼ਤੀ, ਪ੍ਰੋਟੋਕਾਲ ਤੋੜਨ ''ਤੇ ਪੂਰੀ ਟੀਮ ਹੋਵੇਗੀ ਡਿਸਕਵਾਲੀਫਾਈ

ਟੋਕੀਓ (ਬਿਊਰੋ): ਓਲੰਪਿਕ ਖੇਡਾਂ ਵਿਚ 66 ਦਿਨ ਬਚੇ ਹਨ। ਜਾਪਾਨ ਦੀ ਜਨਤਾ ਇਸ ਦੇ ਵਿਰੋਧ ਵਿਚ ਹੈ। ਜਦਕਿ ਇੰਟਰਨੈਸ਼ਨਲ ਓਲੰਪਿਕ ਕਮੇਟੀ ਆਯੋਜਨ 'ਤੇ ਅਡਿੱਗ ਹੈ। ਟੋਕੀਓ ਤੋਂ ਰੋਇੰਗ ਲਾਈਟਵੇਟ ਡਬਲ ਸਕਲ ਇਵੈਂਟ ਦਾ ਓਲੰਪਿਕ ਕੋਟਾ ਲੈ ਕੇ ਪਰਤੇ ਰੋਅਰ ਅਰਵਿੰਦ ਸਿੰਘ, ਅਰਜੁਨ ਜਾਟ ਅਤੇ ਉਹਨਾਂ ਦੇ ਕੋਚ ਇਸਮਾਈਲ ਬੇਗ ਅਤੇ ਦਲਵੀਰ ਸਿੰਘ ਨੇ ਟੋਕੀਓ ਦਾ ਅੱਖੀਂ ਦੇਖਿਆ ਹਾਲ ਦੱਸਿਆ। 

ਭਾਰਤੀ ਰੋਇੰਗ ਟੀਮ (ਪੁਰਸ਼) ਦੇ ਚੀਫ ਕੋਚ ਇਸਮਾਈਲ ਬੇਗ ਨੇ ਦੱਸਿਆ ਕਿ ਅਸੀਂ ਇਕ ਮਈ ਤੋਂ 9 ਮਈ ਤੱਕ ਟੋਕੀਓ ਵਿਚ ਰਹੇ। ਹਨੇਡਾ ਹਵਾਈ ਅੱਡੇ ਨੇੜੇ ਸਮੁੰਦਰ ਕਿਨਾਰੇ 8 ਲੇਨ ਦਾ ਰੋਇੰਗ ਕੋਰਸ ਬਣਿਆ ਹੈ। ਉੱਥੇ ਫਿਨਿਸ਼ ਪੁਆਇੰਟ 'ਤੇ ਕੈਮਰੇ ਲੱਗ ਰਹੇ ਹਨ। ਰਾਜਧਾਨੀ ਦੀਆਂ ਸੜਕਾਂ 'ਤੇ ਇਕ-ਦੇ ਜਗ੍ਹਾ ਹੀ ਉਲੰਪਿਕ ਦੇ ਹੋਰਡਿੰਗ ਲਗੇ ਦਿਸੇ। ਮੈਡੀਕਲ ਐਮਰਜੈਂਸੀ ਕਾਰਨ ਸੜਕਾਂ 'ਤੇ ਸੁੰਨਸਾਨ ਸੀ। ਮੈਂ ਪਹਿਲਾਂ ਵੀ ਟੋਕੀਓ ਗਿਆ ਹਾਂ ਪਰ ਅਜਿਹੇ ਕਦੇ ਨਹੀਂ ਦੇਖਿਆ। ਵਿਸ਼ਵਾਸ ਨਹੀਂ ਹੁੰਦਾ ਕਿ 66 ਦਿਨ ਬਾਅਦ ਇਸੇ ਸ਼ਹਿਰ ਵਿਚ ਓਲੰਪਿਕ ਹੋਣਾ ਹੈ। ਸਖ਼ਤੀ ਅਜਿਹੀ ਕਿ ਅਸੀਂ ਹੋਟਲ ਵਿਚ ਵੀ ਕਿਸੇ ਨਾਲ  ਗੱਲ ਨਹੀ ਕਰ ਸਕਦੇ। ਹੋਟਲ ਤੋਂ ਕਲੱਬ ਪਹੁੰਚਣ ਵਿਚ 20-25 ਮਿੰਟ ਲੱਗਦੇ ਸਨ। 

ਭਾਰਤੀ ਰੋਇੰਗ ਟੀਮ (ਔਰਤ) ਦੇ ਕੋਚ ਦਲਵੀਰ ਸਿੰਘ ਨੇ ਦੱਸਿਆ ਕਿ ਅਸੀਂ ਹਵਾਈ ਅੱਡੇ 'ਤੇ ਪਹੁੰਚੇ ਤਾਂ ਆਰ.ਟੀ.ਪੀ.ਸੀ.ਆਰ. ਜਾਂਚ ਹੋਈ। ਸਾਰਿਆਂ ਦੇ ਮੋਬਾਇਲ ਵਿਚ ਅਕੋਵਾ ਐਪ ਡਾਊਨਲੋਡ ਕਰਾਇਆ, ਕਿਸੇ ਦੇ ਫੋਨ 'ਤੇ ਐਪ ਕੰਮ ਨਾ ਕਰੇ ਤਾਂ ਉਸ ਨੂੰ ਅਪਗ੍ਰੇਡ ਮੋਬਾਇਲ ਰੇਂਟ 'ਤੇ ਲੈਣਾ ਪੈਂਦਾ। 4-5 ਘੰਟੇ ਬਾਅਦ ਹਵਾਈ ਅੱਡੇ ਤੋਂ ਨਿਕਲ ਸਕੇ। ਅਕੋਵਾ ਐਪ 'ਤੇ ਰੋਜ਼ ਹੈਲਥ ਅਪਡਟ ਦੇਣੀ ਹੁੰਦੀ ਸੀ। ਇਕ ਹੋਰ ਐਪ ਤੋਂ ਸਾਡੀ ਲੋਕੇਸਨ ਟ੍ਰੇਸ ਕੀਤੀ ਜਾਂਦੀ ਸੀ। ਇਵੈਂਟ ਤੋਂ ਇਕ ਦਿਨ ਪਹਿਲਾਂ ਸਾਰੇ ਖਿਡਾਰੀਆਂ ਅਤੇ ਸਟਾਫ ਦਾ ਆਰ.ਟੀਪੀ.ਸੀ.ਆਰ. ਟੈਸਟ ਹੋਇਆ। ਆਯੋਜਨ ਕਮੇਟੀ ਨੇ ਇਕ ਵੀ ਖਿਡਾਰੀ ਜਾਂ ਸਟਾਫ ਦੇ ਪ੍ਰੋਟੋਕਾਲ ਫੋਲੋ ਨਾ ਕਰਨ 'ਤੇ ਪੂਰੀ ਟੀਮ ਨੂੰ ਡਿਸਕਵਾਲੀਫਾਈ ਕਰਨ ਦੀ ਚਿਤਾਵਨੀ ਦਿੱਤੀ ਸੀ।


author

Vandana

Content Editor

Related News