ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕੀ ਵਣਜ ਮੰਤਰੀ ਨਾਲ ਕੀਤੀ ਮੁਲਾਕਾਤ

Wednesday, Oct 02, 2024 - 01:35 PM (IST)

ਵਾਸ਼ਿੰਗਟਨ (ਏਜੰਸੀ) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਥੇ ਅਮਰੀਕਾ ਦੀ ਵਣਜ ਮੰਤਰੀ ਜੀਨਾ ਰਾਇਮੰਡੋ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਧਿਰਾਂ ਨੇ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਤੀਜੀ ਵਾਰ ਸੱਤਾ ਵਿਚ ਆਉਣ ਦੇ ਬਾਅਦ ਜੈਸ਼ੰਕਰ ਪਹਿਲੀ ਵਾਰ ਅਮਰੀਕਾ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਉਹ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੇ ਹੋਰ ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। 

ਇਹ ਵੀ ਪੜ੍ਹੋ: ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲੇ ਮਗਰੋਂ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ, ਦਿੱਤੀ ਗਈ ਇਹ ਸਲਾਹ

PunjabKesari

ਵਿਦੇਸ਼ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ, 'ਅਸੀਂ ਸੈਮੀਕੰਡਕਟਰਾਂ, ਆਈ.ਸੀ.ਈ.ਟੀ., ਮਹੱਤਵਪੂਰਨ ਖਣਿਜਾਂ ਅਤੇ ਭਰੋਸੇਮੰਦ ਸਾਂਝੇਦਾਰੀ ਅਤੇ ਟਿਕਾਊ ਸਪਲਾਈ ਚੇਨ ਦੀ ਮਜ਼ਬੂਤੀ 'ਤੇ ਚਰਚਾ ਕੀਤੀ। ਅਸੀਂ ਆਪਣੇ ਤਕਨਾਲੋਜੀ ਸਹਿਯੋਗ ਅਤੇ ਆਰਥਿਕ ਭਾਈਵਾਲੀ ਵਿਚ ਜੋ ਤਰੱਕੀ ਕਰ ਰਹੇ ਹਾਂ, ਉਸ ਦੀ ਸ਼ਲਾਘਾ ਕਰਦੇ ਹਾਂ।' 

ਇਹ ਵੀ ਪੜ੍ਹੋ: ਬੁਰਾ ਨਾ ਮੰਨਣ ਅਮਰੀਕੀ, ਭਾਰਤ ਨੂੰ ਵੀ ਜਵਾਬ ਦੇਣ ਦਾ ਅਧਿਕਾਰ; ਜੈਸ਼ੰਕਰ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News