ਇਟਲੀ : ਸ੍ਰੀ ਸਨਾਤਨ ਧਰਮ ਮੰਦਿਰ ਵਿਖੇ ਕਰਵਾਇਆ ਗਿਆ ਵਿਸ਼ਾਲ ਭਗਵਤੀ ਜਾਗਰਣ
Sunday, Jul 30, 2023 - 06:22 PM (IST)

ਰੋਮ/ਇਟਲੀ (ਕੈਂਥ,ਚੀਨੀਆਂ ): ਇਟਲੀ ਦੀ ਰਾਜਧਾਨੀ ਰੋਮ ਦੇ ਨਜ਼ਦੀਕ ਪੈਂਦੇ ਭਾਰਤੀ ਭਾਈਚਾਰੇ ਦੀ ਵੱਧ ਵਸੋਂ ਵਾਲੇ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ ਵਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਜਾਗਰਣ ਵਿੱਚ ਪ੍ਰਸਿੱਧ ਰਾਜ ਗਾਇਕ ਕਾਲਾ ਪਨੇਸਰ, ਮੋਹਿਤ ਸ਼ਰਮਾ ਅਤੇ ਸਾਂਲਾ ਪੂਰੀ ਮਨਜੀਤ ਆਦਿ ਕਈ ਹੋਰ ਗਾਇਕਾਂ ਵਲੋਂ ਭਜਨ ਅਤੇ ਭੇਟਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਜਨਮਦਿਨ ਮੌਕੇ ਭਾਰਤੀ ਮੂਲ ਦੇ ਮੁੰਡੇ ਨਾਲ ਲੁੱਟ-ਖੋਹ, ਮਾਰਿਆ ਚਾਕੂ
ਇਸ ਮੌਕੇ ਰੋਮ ਸਥਿਤ ਭਾਰਤੀ ਦੂਤਾਵਾਸ ਦੇ ਉਪ ਰਾਜਦੂਤ ਅਮਰਾਰਮ ਗੁਜਰ ਨੇ ਅਧਿਕਾਰੀਆਂ ਸਮੇਤ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਭਗਵਤੀ ਜਾਗਰਣ ਦੀਆਂ ਮੁਬਾਰਕਾਂ ਦਿੱਤੀਆ। ਸਾਰੀ ਰਾਤ ਚੱਲੇ ਜਾਗਰਣ ਵਿੱਚ ਸ਼ਰਧਾਲੂਆਂ ਵੱਲੋਂ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਤੇ ਮੰਦਿਰ ਦੀਆਂ ਰੌਣਕਾਂ ਨੂੰ ਵਧਾਇਆ ਗਿਆ। ਇਸ ਮੌਕੇ ਸੰਗਤਾਂ ਲਈ ਲੰਗਰ ਦੇ ਖੁੱਲੇ ਭੰਡਾਰੇ ਵਰਤਾਏ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।