ਇਟਲੀ 'ਚ ਪੰਜਾਬੀ ਭਾਈਚਾਰਾ ਪੂਰੀ ਤਰ੍ਹਾਂ ਹੋਇਆ ਕੋਰੋਨਾ ਮੁਕਤ
Friday, Jun 11, 2021 - 12:06 PM (IST)
ਮਿਲਾਨ/ਇਟਲੀ (ਸਾਬੀ ਚੀਨੀਆ) ਚੀਨ ਤੋਂ ਬਾਅਦ ਕੋਰੋਨਾ ਮਹਾਮਾਰੀ ਦਾ ਦੂਜਾ ਘਰ ਬਣੇ ਯੂਰਪੀਅਨ ਦੇਸ਼ ਇਟਲੀ ਤੋਂ ਪੰਜਾਬੀਆਂ ਲਈ ਇਕ ਹੋਰ ਸੁੱਖ ਸੁਨੇਹਾ ਆਇਆ ਹੈ।ਜਿੱਥੇ ਕਿ ਰਾਜਧਾਨੀ ਰੋਮ ਦੇ ਨੇੜਲੇ ਸ਼ਹਿਰ ਲਾਦੀਸਪੋਲੀ ਦੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਵਿਖੇ ਹੋਏ ਫਰੀ ਕੋਰੋਨਾ ਟੈਸਟ ਕੈਂਪ ਵਿਚ ਸਾਰੇ ਪੰਜਾਬੀਆਂ ਦੀਆਂ ਕੋਰੋਨਾ ਰਿਪੋਰਟਾਂ ਨੈਗਟਿਵ ਆਉਣ ਤੋਂ ਬਾਅਦ ਇਟਲੀ ਰਹਿੰਦੇ ਭਾਰਤੀਆਂ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦਾ ਐਲਾਨ, ਸਾਲ 2022 ਤੱਕ ਜੀ-7 ਦੇਸ਼ ਕੋਵਿਡ-19 ਦੇ 100 ਕਰੋੜ ਟੀਕੇ ਕਰਨਗੇ ਦਾਨ
ਸਥਾਨਕ ਸਿਹਤ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਤਹਿਤ ਇਥੇ ਲੱਗੇ ਫਰੀ ਕੋਰੋਨਾ ਟੈਸਟ ਕੈਂਪ ਵਿਚ ਕੋਈ 50 ਦੇ ਕਰੀਬ ਭਾਰਤੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਜਿੰਨਾਂ ਵਿਚ ਸਾਰੀਆ ਰਿਪੋਰਟਾਂ ਨੈਗਟਿਵ ਆਉਣ 'ਤੇ ਡਾਕਟਰੀ ਟੀਮ ਨੇ ਆਖਿਆ ਕਿ ਪਿਛਲੇ ਢੇਡ ਸਾਲ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਾਰੀਆਂ ਰਿਪੋਰਟਾਂ ਨੈਗਟਿਵ ਆਈਆਂ ਹੋਣ। ਸ਼ਾਇਦ ਇਟਲੀ ਵੱਲੋਂ ਕੋਰੋਨਾ ਖਿਲਾਫ ਛੇੜੀ ਜੰਗ ਵਿਚ ਇਹ ਇਤਿਹਾਸਿਕ ਪਲ ਸੀ। ਡਾਕਟਰੀ ਟੀਮ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਵੈਕਸੀਨ ਲਾਉਣ ਦੀ ਵਿਖਾਈ ਜਾ ਰਹੀ ਤੇਜ਼ੀ ਕਾਰਨ ਕੋਰੋਨਾ ਦਾ ਪ੍ਰਭਾਵ ਬਿਲਕੁਲ ਘੱਟ ਚੁੱਕਾ ਹੈ।