ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਬਰਸੀ ਦਿਹਾੜੇ ਨੂੰ ਸਮਰਪਿਤ ਆਨ-ਲਾਈਨ ਵਿਚਾਰ ਗੋਸ਼ਟੀ
Saturday, Oct 24, 2020 - 04:04 PM (IST)

ਰੋਮ, (ਕੈਂਥ)- ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਵੱਲੋਂ ਭਾਰਤ ਦੇ ਦਲਿਤ ਸਮਾਜ ਦੇ ਲੋਕਾਂ ਲਈ ਜੀਵਨ ਨਿਸ਼ਵਾਰ ਕਰਨ ਵਾਲੇ ਮਸੀਹਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਬਰਸੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਵਿਚਾਰ ਗੋਸ਼ਟੀ ਆਨ-ਲਾਈਨ ਰੱਖੀ ਗਈ ਹੈ। ਜ਼ੂਮ ਐਪ 'ਤੇ 25 ਅਕਤੂਬਰ ਨੂੰ ਇਹ ਵਿਚਾਰ-ਗੋਸ਼ਟੀ ਹੋਵੇਗੀ।
ਦਲਿਤ ਸਮਾਜ 'ਤੇ ਵੱਧ ਰਹੇ ਅੱਤਿਆਚਾਰ ਅਤੇ ਧੱਕੇਸ਼ਾਹੀ ਸੰਬਧੀ ਡੂੰਘੀਆਂ ਵਿਚਾਰਾਂ ਕੀਤੀਆਂ ਜਾਣਗੀਆਂ। ਭਾਰਤੀ ਦਲਿਤ ਸਮਾਜ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਲਈ ਕੀਤੀ ਜਾ ਰਹੀ ਇਸ ਵਿਚਾਰ ਗੋਸ਼ਟੀ ਦਾ ਸਮਾਂ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਅਤੇ ਯੂਰਪ ਦੇ ਸਮੇਂ ਅਨੁਸਾਰ ਦੁਪਿਹਰ 3:30 ਵਜੇ ਹੋਵੇਗੀ। ਇਸ ਵਿਚਾਰ ਗੋਸ਼ਟੀ ਵਿਚ ਜੇ. ਐੱਨ. ਯੂਨੀਵਰਸਿਟੀ ਅਤੇ ਬਾਮਸੇਫ਼ ਦੇ ਕੋਆਰਡੀਨੇਟਰ ਪ੍ਰੋ. ਵਿਵੇਕ ਕੁਮਾਰ ਵੀ ਉਚੇਚੇ ਤੌਰ 'ਤੇ ਸ਼ਮੂਲੀਅਤ ਕਰਨਗੇ । ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ ਦੇ ਆਗੂਆਂ ਨੇ ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸਮੂਹ ਦਲਿਤ ਸਮਾਜ ਦੇ ਲੋਕਾਂ ਨੂੰ ਇਸ ਵਿਚਾਰ ਗੋਸ਼ਟੀ ਵਿੱਚ ਆਨ-ਲਾਈਨ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ, ਜਿਹੜੇ ਸਾਥੀ ਇਸ ਵਿਚਾਰ ਗੋਸ਼ਟੀ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹ ਜਲਦ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।