ਇਟਲੀ 'ਚ ਤਸਵੀਰਾਂ ਨੂੰ ਬੁਲਾਉਣ ਦੀ ਕਲਾ ਸਮੇਟੀ ਬੈਠਾ ਹੈ ਚਿੱਤਰਕਾਰ 'ਮੇਜਰ ਸਿੰਘ ਖੱਖ'

Wednesday, May 05, 2021 - 02:05 PM (IST)

ਇਟਲੀ 'ਚ ਤਸਵੀਰਾਂ ਨੂੰ ਬੁਲਾਉਣ ਦੀ ਕਲਾ ਸਮੇਟੀ ਬੈਠਾ ਹੈ ਚਿੱਤਰਕਾਰ 'ਮੇਜਰ ਸਿੰਘ ਖੱਖ'

ਰੋਮ(ਕੈਂਥ): ਹਰ ਇੱਕ ਇਨਸਾਨ ਵਿੱਚ ਇੱਕ ਕਲਾਕਾਰ ਹੁੰਦਾ ਹੈ ਜਿਸ ਨੂੰ ਲੋੜ ਹੁੰਦੀ ਹੈ ਇੱਕ ਮੌਕੇ ਦੀ, ਜਿਸ ਨਾਲ ਕਲਾਕਾਰ ਇਨਸਾਨ ਇਤਿਹਾਸ ਲਿਖ ਦਿੰਦਾ ਹੈ।ਅਜਿਹਾ ਹੀ ਇਕ ਕਲਾਕਾਰ ਜੋ ਇਟਲੀ ਵਿਚ ਰਹਿੰਦਿਆਂ ਹੋਇਆ ਆਪਣੀ ਚਿੱਤਰਕਾਰੀ ਦੀ ਕਲਾ ਨਾਲ ਲੋਕਾਂ ਨੂੰ ਮੋਹਿਤ ਕਰ ਰਿਹਾ ਹੈ ਜੋ ਬਹੁਤ ਹੀ ਨੇਕ ਦਿਲ ਇਨਸਾਨ, ਸਮਾਜ ਸੇਵਕ, ਚਿੱਤਰਕਾਰ ਅਤੇ ਕਲਮ ਦਾ ਧਨੀ ਲੇਖਕ ਵੀ ਹੈ।ਜਿਸ ਦਾ ਨਾਮ ਮੇਜਰ ਸਿੰਘ ਖੱਖ ਹੈ ਜੋ ਅਜਿਹੀਆ ਤਸਵੀਰਾਂ ਬਣਾਉਦਾ ਹੈ ਕਿ ਉਹਨਾਂ ਵਿਚ ਜਾਨ ਪਾ ਕੇ ਰੱਖ ਦਿੰਦਾ ਹੈ। 

PunjabKesari

ਉਹਨਾਂ ਦਾ ਜਨਮ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਵਿੱਚ ਪੈਂਦੇ ਪਿੰਡ ਨੂਰਪੁਰ ਚੱਠਾ ਵਿਖੇ ਪਿਤਾ ਸਰਦਾਰ ਪਿਆਰਾ ਸਿੰਘ ਤੇ ਮਾਤਾ ਕਸ਼ਮੀਰ ਕੌਰ ਜੀ ਦੇ ਘਰ ਹੋਇਆ।ਜਿਸ ਨੂੰ ਕਾਲਜ ਪੜ੍ਹਦਿਆਂ ਨੂੰ ਫ਼ਾਈਨ ਆਰਟਸ ਵਿੱਚ ਆਪਣੀ ਅੰਦਰਲੀ ਕਲਾ ਚਿੱਤਰਕਾਰੀ ਨੂੰ ਸਭ ਦੇ ਸਾਹਮਣੇ ਲਿਆਉਣ ਦਾ ਮੌਕਾ ਮਿਲਿਆ। ਉਸ ਚਿਣਗ ਨੇ ਮੇਜਰ ਸਿੰਘ ਖੱਖ ਨੂੰ ਇੱਕ ਐਸੇ ਮੁਕਾਮ 'ਤੇ ਪਹੁੰਚਾਇਆ, ਜਿੱਥੇ ਪਹੁੰਚਣ ਲਈ ਬਹੁਤ ਸ਼ਖ਼ਤ ਮਿਹਨਤ ਕਰਨੀ ਪੈਂਦੀ ਹੈ। ਆਪਣੇ ਚੰਗੇ ਭਵਿੱਖ ਲਈ ਤਕਰੀਬਨ ਵੀਹ ਕੁ ਵਰੇ ਪਹਿਲਾਂ ਪਰਦੇਸੀ ਹੋਏ ਮੇਜਰ ਸਿੰਘ ਖੱਖ ਨੇ ਇਟਲੀ ਦੀ ਧਰਤੀ 'ਤੇ ਕੰਮਕਾਜੀ ਮਿਹਨਤ ਦੇ ਨਾਲ ਆਪਣੀ ਕਲਾ ਨੂੰ ਪਿੱਛੇ ਨਹੀਂ ਪੈਣ ਦਿੱਤਾ ਸਗੋਂ ਵਕਤ 'ਚੋਂ ਵਕਤ ਕੱਢ ਕੇ ਚਿੱਤਰਕਾਰੀ ਜਾਰੀ ਰੱਖੀ। 

PunjabKesari

ਹੁਣ ਤੱਕ ਇਸ ਕਲਮ ਦੁਆਰਾ ਉੱਕਰੀਆਂ ਤਸਵੀਰਾਂ ਜਿਹਨਾਂ ਵਿੱਚ ਸਭ ਤੋਂ ਪਹਿਲੀ ਤਸਵੀਰ ਉਨ੍ਹਾਂ ਆਪਣੀ ਮਾਤਾ ਜੀ ਦੀ ਬਣਾਈ। ਉੱਘੇ ਚਿੱਤਰਕਾਰ ਸੋਭਾ ਸਿੰਘ ਤੋਂ ਪ੍ਰਭਾਵਿਤ ਮੇਜਰ ਸਿੰਘ ਨੇ ਆਪਣੇ ਹੱਥੀਂ ਉਹਨਾਂ ਦੀ ਤਸਵੀਰ ਬਣਾਉਣ ਦੇ ਨਾਲ ਮਾਂ ਬੋਲੀ ਪੰਜਾਬੀ ਦੇ ਉੱਚ ਕੋਟੀ ਦੇ ਲੇਖਕਾਂ ਦੀਆਂ ਤਸਵੀਰਾਂ ਬਣਾਈਆਂ ਜ਼ਿਕਰਯੋਗ ਹੈ ਕਿ ਮੇਜਰ ਸਿੰਘ ਦੀ ਕਲਮ ਦੁਆਰਾ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਜੋ ਝੰਜੋੜ ਕੇ ਰੱਖ ਦਿੰਦੀਆਂ ਹਨ, ਉਨ੍ਹਾਂ ਤਸਵੀਰਾਂ ਨੂੰ ਵੀ ਆਪਣੀ ਕਲਾ ਰਾਹੀਂ ਸਭ ਦੇ ਰੂਬਰੂ ਕਰਦੇ ਰਹਿੰਦੇ ਹਨ ਤਾਂ ਜੋ ਕੋਈ ਚੰਗਾ ਸੁਨੇਹਾ ਜਾ ਸਕੇ ਤੇ ਸੇਧ ਮਿਲ ਸਕੇ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਭਾਰਤ ਲਈ ਭੇਜੀ ਸਿਹਤ ਸਹੂਲਤਾਂ ਦੀ ਮਦਦ, ਮੌਰੀਸਨ ਨੇ ਕਹੀ ਇਹ ਗੱ

ਚਿੱਤਰਕਾਰੀ ਦੇ ਨਾਲ ਨਾਲ ਮੇਜਰ ਸਿੰਘ ਖੱਖ ਦੀ ਕਲਮ ਦੀ ਲੇਖਣੀ ਵੀ ਕਮਾਲ ਹੈ ਅਤੇ ਆਪਣੇ ਲਿਖੇ ਬੋਲਾਂ ਨਾਲ ਸਭ ਨੂੰ ਮੋਹ ਲੈਂਦਾ ਹੈ। ਜਿਸ ਦੇ ਸਦਕਾ ਮੇਜਰ ਸਿੰਘ ਖੱਖ ਨੂੰ 2019 ਵਿੱਚ ਹੋਏ ਪੰਜਾਬ ਭਵਨ ਸਰੀ ਕੈਨੇਡਾ ਵਲੋਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਯੂਰਪ ਦੇ ਪੰਜਾਬੀਆਂ ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਮੇਜਰ ਸਿੰਘ ਖੱਖ ਨੇ ਆਪਣੀ ਕਲਾ ਰਾਹੀਂ ਆਪਣੇ ਮਾਪਿਆਂ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ ਇਸ ਗੱਲ 'ਤੇ ਜਿੱਥੇ ਉਨ੍ਹਾਂ ਦੇ ਪਿੰਡ ਤੇ ਇਲਾਕਾ ਨਿਵਾਸੀ ਖੁਸ਼ੀ ਮਹਿਸੂਸ ਕਰਦੇ ਹਨ ਉੱਥੇ ਹੀ ਇਟਲੀ ਦੀ ਧਰਤੀ 'ਤੇ ਵਸਦੇ ਪੰਜਾਬੀਆਂ ਨੂੰ ਵੀ ਮੇਜਰ ਸਿੰਘ ਖੱਖ ਜਿਹੇ ਖੁਸ਼ਦਿਲ ਇਨਸਾਨ 'ਤੇ ਮਾਣ ਹੈ।


author

Vandana

Content Editor

Related News