ਇਟਲੀ : ਤੈਰਾਚੀਨਾ ਦੀ ਮੇਅਰ ਨਾਲ ਭਾਰਤੀ ਭਾਈਚਾਰੇ ਦੇ ਆਗੂਆਂ ਦੀ ਵਿਸ਼ੇਸ ਮੀਟਿੰਗ

Saturday, Aug 29, 2020 - 02:11 PM (IST)

ਇਟਲੀ : ਤੈਰਾਚੀਨਾ ਦੀ ਮੇਅਰ ਨਾਲ ਭਾਰਤੀ ਭਾਈਚਾਰੇ ਦੇ ਆਗੂਆਂ ਦੀ ਵਿਸ਼ੇਸ ਮੀਟਿੰਗ

ਰੋਮ, (ਕੈਂਥ)- ਇਟਲੀ ਦੇ ਸ਼ਹਿਰ ਤੈਰਾਚੀਨਾ ਦੀ ਮੇਅਰ ਰੋਬੈਰਤੋ ਤੰਨਤਾਰੀ ਵਲੋਂ ਭਾਰਤੀ ਨੌਜਵਾਨ ਸਭਾ ਬੋਰਗੋ ਹਰਮਾਦਾ ਦੇ ਆਗੂਆਂ ਨਾਲ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸ. ਅਮਰਜੀਤ ਸਿੰਘ ਜੋਤੀ ਉੱਪਲ ਆਪਣੇ ਸਾਥੀਆਂ ਨਾਲ ਸ਼ਾਮਲ ਹੋਏ ਜਿਹੜੇ ਕਿ ਇਟਾਲੀਅਨ ਪਾਸਪੋਰਟ ਹੋਲਡਰ ਹਨ ਅਤੇ ਪਿੰਡ ਬੋਰਗੋ ਹਰਮਾਦਾ ਵਿਖੇ ਰਹਿ ਰਹੇ ਹਨ ।

ਇਨ੍ਹਾਂਨੌਜਵਾਨਾਂ ਮੇਅਰ ਰੋਬੈਰਤੋ ਤੰਨਤਾਰੀ ਨੂੰ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ ਅਤੇ ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ।

ਮੇਅਰ ਰੋਬੈਰਤੋ ਤੰਨਤਾਰੀ ਨੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ 20-21 ਸਤੰਬਰ ਨੂੰ ਸਿੰਧਕੋ ਦੀਆਂ ਵੋਟਾਂ ਹੋ ਰਹੀਆਂ ਹਨ,  ਇਸ ਦੌਰਾਨ ਭਾਰਤੀ ਭਾਈਚਾਰ਼ਾ ਸਾਡਾ ਸਹਿਯੋਗ ਕਰੇ। ਇਸ ਮੀਟਿੰਗ ਵਿਚ ਹਾਜ਼ਰ ਭਾਰਤੀਆਂ ਵਲੋਂ ਮੇਅਰ ਰੋਬੈਰਤੋ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸਿੰਧਕੋ ਦੀਆਂ ਵੋਟਾਂ ਵਿਚ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣਗੇ ਅਤੇ ਭਾਰੀ ਬਹੁਮਤ ਨਾਲ ਜਿਤਾਉਣਗੇ।


author

Lalita Mam

Content Editor

Related News