ਇਟਲੀ : ਜੈਕਾਰਿਆਂ ਦੀ ਗੂੰਜ 'ਚ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਦੀ ਆਰੰਭਤਾ

Tuesday, Sep 07, 2021 - 01:15 PM (IST)

ਇਟਲੀ : ਜੈਕਾਰਿਆਂ ਦੀ ਗੂੰਜ 'ਚ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਦੀ ਆਰੰਭਤਾ

ਰੋਮ (ਕੈਂਥ): ਇਟਲੀ ਦੀਆਂ ਸਮੂਹ ਸੰਗਤਾਂ ਓਸ ਵੇਲੇ ਵਧਾਈ ਦੀਆਂ ਪਾਤਰ ਬਣ ਗਈਆਂ, ਜਦੋਂ ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਕੱਢਕੇ ਸ਼ਹਿਰ ਕਨਚੈਲੋ ਇਡ ਅਰਨੋਂਨੇ ਜ਼ਿਲ੍ਹਾ ਕਸੇਰਤਾ ਵਿਖੇ ਨਵੇਂ ਗੁਰੂ ਘਰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦੀ ਅਰੰਭਤਾ ਕੀਤੀ। ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਪੂਰਨ ਸਿੱਖ ਮਰਿਯਾਦਾ ਅਨੁਸਾਰ, "ਜੋ ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ" ਦੇ ਜੈਕਾਰਿਆਂ ਦੀ ਗੂੰਜ 'ਚ ਪਹਿਲੇ ਗੁਰੂ ਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਵੇਂ ਗੁਰੂ ਘਰ ਲਿਆਂਦੇ ਗਏ ਅਤੇ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ।

PunjabKesari

ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਛਕਾਇਆ ਗਿਆ।ਪ੍ਰਬੰਧਕ ਕਮੇਟੀ ਨੇ ਇਸ ਵਡਮੁੱਲੇ ਕਾਰਜ ਲਈ ਸਮੂਹ ਦਾਨੀ ਸੱਜਣਾ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਨਵੇਂ ਗੁਰੂ ਘਰ ਦੀ ਅਰੰਭਤਾ ਸਾਡੇ ਲਈ ਮਾਣ ਵਾਲੀ ਗੱਲ ਹੈ।ਇਸ ਨਾਲ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਜਿੱਥੇ ਸੇਵਾ ਤੇ ਸਿਮਰਨ ਕਰਨ ਦਾ ਮੌਕਾ ਮਿਲੇਗਾ ਉਥੇ ਇਹ ਗੁਰੂ ਘਰ ਨਿਆਸਰਿਆਂ ਦਾ ਆਸਰਾ ਬਣੇਗਾ।

PunjabKesari


author

Vandana

Content Editor

Related News