ਇਟਲੀ : ਗੁਰੂਦੁਆਰਾ ਸਾਹਿਬ ਤੋਂ ਵੱਖ ਵੱਖ ਸੰਸਥਾਵਾਂ ਦੁਆਰਾ ਯੂਕ੍ਰੇਨ ਦੀ ਮਦਦ ਲਈ ਸਮਾਨ ਜਾਰੀ

Thursday, Apr 21, 2022 - 01:50 PM (IST)

ਇਟਲੀ : ਗੁਰੂਦੁਆਰਾ ਸਾਹਿਬ ਤੋਂ ਵੱਖ ਵੱਖ ਸੰਸਥਾਵਾਂ ਦੁਆਰਾ ਯੂਕ੍ਰੇਨ ਦੀ ਮਦਦ ਲਈ ਸਮਾਨ ਜਾਰੀ

ਰੋਮ (ਕੈਂਥ): ਰੂਸ ਦੁਆਰਾ ਯੂਕ੍ਰੇਨ 'ਤੇ ਕੀਤੇ ਫ਼ੌਜੀ ਹਮਲੇ ਨਾਲ ਯੂਕ੍ਰੇਨ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਪੂਰੀ ਦੁਨੀਆ ਦੇ ਲੋਕ ਜਿੱਥੇ ਜੰਗ ਨੂੰ ਖ਼ਤਮ ਕਰਨ ਦੀ ਅਪੀਲ ਕਰ ਰਹੇ ਹਨ। ਉੱਥੇ ਹੀ ਯੂਕ੍ਰੇਨ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਲਈ ਵੱਖ ਵੱਖ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ ਹਨ। ਇਟਲੀ ਦੇ ਸੁਜਾਰਾ ਦੇ ਗੁਰੂਦੁਆਰਾ ਸ੍ਰੀ ਸੁਖਮਨੀ ਸਾਹਿਬ ਤੋਂ ਵੱਖ ਵੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਦੂਸਰੀ ਗੱਡੀ ਜਰੂਰੀ ਵਸਤਾਂ ਦਾ ਸਮਾਨ ਨਾਲ ਭੇਜੀ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਇੱਕ ਪੰਜਾਬੀ ਨੇ ਛਾਪਿਆ ਨਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ, ਇਟਲੀ ਦੀਆਂ ਸਿੱਖ ਸੰਗਤਾਂ 'ਚ ਭਾਰੀ ਰੋਹ

ਥੋੜ੍ਹੇ ਦਿਨ ਪਹਿਲਾਂ ਵੀ ਯੂਕ੍ਰੇਨ ਦੇ ਲੋਕਾਂ ਲਈ ਜਰੂਰੀ ਵਸਤਾਂ ਦੀ ਇੱਕ ਗੱਡੀ ਗੁਰੂਦੁਆਰਾ ਸਾਹਿਬ ਤੋਂ ਭੇਜੀ ਗਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆ ਕੋਚ ਮਨਦੀਪ ਸਿੰਘ ਸੈਣੀ ਨੇ ਦੱਸਿਆ ਕਿ ਯੂਕ੍ਰੇਨ ਦੇ ਲੋਕਾਂ ਦੀ ਮਦਦ ਲਈ ਜਰੂਰੀ ਵਸਤਾਂ ਦਾ ਸਾਮਾਨ ਭੇਜਿਆ ਗਿਆ ਹੈ। ਜਿਸ ਵਿੱਚ ਸ੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ, ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ  ਸੰਸਥਾ ਇਟਲ਼ੀ ਅਤੇ ਵਿਚੈਂਸਾ,ਮਾਨਤੋਵਾ, ਤਰੀਨੋ ਅਤੇ ਮੋਦਨਾ ਦੀ ਸੰਗਤ ਨੇ ਵਿਸ਼ੇਸ਼ ਯੋਗਦਾਨ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਦੀ ਮਹਾਰਾਣੀ ਐਲਿਜ਼ਾਬੈਥ II ਦਾ ਅੱਜ 96ਵਾਂ ਜਨਮਦਿਨ, ਪੀ.ਐੱਮ. ਜਾਨਸਨ ਨੇ ਦਿੱਤੀ ਵਧਾਈ


author

Vandana

Content Editor

Related News