ਇਟਲੀ ''ਚ ਸੈਲਾਨੀਆਂ ਲਈ ਕੋਵਿਡ ਮੁਕਤ ਰੇਲਗੱਡੀ ਸ਼ੁਰੂ, ਰੋਮ ਤੋਂ ਮਿਲਾਨ ਦਾ ਪੈਂਡਾ ਕਰੇਗੀ ਤੈਅ

Saturday, Apr 17, 2021 - 05:59 PM (IST)

ਇਟਲੀ ''ਚ ਸੈਲਾਨੀਆਂ ਲਈ ਕੋਵਿਡ ਮੁਕਤ ਰੇਲਗੱਡੀ ਸ਼ੁਰੂ, ਰੋਮ ਤੋਂ  ਮਿਲਾਨ ਦਾ ਪੈਂਡਾ ਕਰੇਗੀ ਤੈਅ

ਰੋਮ/ਇਟਲੀ (ਕੈਂਥ): ਕੋਰੋਨਾ ਵਾਇਰਸ ਤੋ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਹਰ ਦੇਸ਼ ਦਿਨ ਰਾਤ ਜੁਗਤਾਂ ਬਣਾਉਣ ਵਿੱਚ ਲੱਗਾ ਹੋਇਆ ਹੈ। ਹਵਾਈ ਜਹਾਜਾਂ, ਰੇਲ ਯਾਤਰਾਵਾਂ ਤੇ ਹੋਰ ਯਾਤਰਾਵਾਂ ਨੂੰ ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਝੰਬਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੀ ਜ਼ਿਦਗੀ ਬੇਰੰਗ ਲੱਗਣ ਲੱਗੀ ਹੈ।ਯੂਰਪ ਜਿਹੜਾ ਕਿ ਸੈਲਾਨੀਆਂ ਦੀ ਸਦਾ ਹੀ ਖਿੱਚ ਦਾ ਕੇਂਦਰ ਰਿਹਾ ਇਹ ਵੀ ਕੋਰੋਨਾ ਵਾਇਰਸ ਦੇ ਕਾਰਨ ਸੁੰਨਾ ਸੁੰਨਾ ਜਾਪਦਾ ਹੈ ਤੇ ਸੈਲਾਨੀਆਂ ਦੇ ਆਉਣ ਜਾਣ ਵਿੱਚ ਗਿਰਾਵਟ ਦਰਜ਼ ਕੀਤੀ ਜਾ ਰਹੀ ਹੈ। 

ਇਟਲੀ ਜਿਹੜਾ ਕਿ ਇੱਕ ਇਤਿਹਾਸਕ ਦੇਸ਼ ਹੋਣ ਕਾਰਨ ਸੈਲਾਨੀਆਂ ਦੀ ਪਹਿਲੀ ਪਸੰਦ ਅਤੇ ਖਿੱਚ ਦਾ ਕੇਂਦਰ ਹੈ, ਇੱਥੇ ਵੀ ਕੋਰੋਨਾ ਵਾਇਰਸ ਦੇ ਕਾਰਨ ਕਾਫ਼ੀ ਉਥਲ ਪੁੱਥਲ ਰਹੀ ਹੈ ਅਤੇ ਹੁਣ ਵੀ ਇਸ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ।ਇਸ ਸਾਲ ਸੈਲਾਨੀਆਂ ਦੀ ਗਰਮੀਆਂ ਵਿੱਚ ਆਮਦ ਦੇ ਮੱਦੇ ਨਜ਼ਰ ਹੀ ਇਟਲੀ ਦੇ ਰੇਲਵੇ ਵਿਭਾਗ ਵੱਲੋ ਰੈੱਡ ਕਰਾਸ ਇਟਲੀ ਨਾਲ ਮਿਲ ਕੇ ਕੋਰੋਨਾ ਵਾਇਰਸ ਦੀ ਲਾਗ ਤੋਂ ਯਾਤਰੀਆਂ ਨੂੰ ਬਚਾਉਣ ਲਈ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਇਟਲੀ ਦੀ ਤਰੇਨੋ ਇਟਾਲੀਆ (ਐਂਫ ਐਸ) ਵਲੋਂ ਰੈੱਡ ਕਰਾਸ ਦੀ ਸਹਾਇਤਾ ਨਾਲ ਸ਼ੁੱਕਰਵਾਰ 16 ਅਪ੍ਰੈਲ ਤੋਂ ਰਾਜਧਾਨੀ ਰੋਮ ਮਿਲਾਨ ਦਰਮਿਆਨ ਕੋਰੋਨਾ ਮੁੱਕਤ ਇੱਕ ਵਿਸ਼ੇਸ਼ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਗਈ ਹੈ। 

ਤਰੇਨੋ ਇਤਾਲੀਆ (ਐਂਫ ਐਸ) ਦੇ ਪ੍ਰੰਬਧਕ ਨਿਰਦੇਸ਼ ਗਿਆਨਫ੍ਰਾਂਕੋ ਬੈਤਿਸਤੀ ਨੇ ਇਸ ਸਪੈਸ਼ਲ ਕੋਂਵਿਡ ਮੁਕਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਇਸ ਦਾ ਉਦਘਾਟਨ ਕੀਤਾ ਗਿਆ ਹੈ।ਇਟਲੀ ਦੀ ਰਾਜਧਾਨੀ ਰੋਮ ਦੇ ਸੈਂਟਰ ਰੋਮਾ ਟਰਮੀਨਲ ਤੋਂ ਮਿਲਾਨ ਸ਼ਹਿਰ ਲਈ ਇਟਲੀ ਦੇ ਸਮੇਂ ਦੌਰਾਨ ਸ਼ੁਕਰਵਾਰ ਸਵੇਰੇ 8:50 ਤੇ ਰੇਲ ਗੱਡੀ ਨੰਬਰ 9618 ਫਰੈਂਚਾਰੋਂਸਾ ਰੇਲ ਗੱਡੀ ਮਿਲਾਨ ਸ਼ਹਿਰ ਲਈ ਰਵਾਨਾ ਹੋਈ।ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਟਰੇਨੋ ਇਟਾਲੀਆ (ਐਂਫ ਐਸ) ਦੇ ਪ੍ਰੰਬਧਕ ਨਿਰਦੇਸ਼ਕ ਗਿਆਨਫ੍ਰਾਂਕੋ ਨੇ ਦੱਸਿਆ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿ ਟਰੇਨੋ ਇਟਾਲੀਆ ਵਲੋਂ ਰਾਜਧਾਨੀ ਰੋਮ ਅਤੇ ਮਿਲਾਨ ਸ਼ਹਿਰ ਦਰਮਿਆਨ ਕੋਰੋਨਾ ਮੁਕਤ ਤੇਜ ਰਫ਼ਤਾਰ ਵਿਸ਼ੇਸ਼ ਗੱਡੀ ਚਲਾਈ ਗਈ ਹੈ, ਜਿਸ ਦਾ ਮਕਸਦ ਇਹ ਹੈ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਸੈਲਾਨੀਆਂ ਲਈ ਕੋਈ ਵੀ ਰੁਕਾਵਟ ਨਾ ਆਵੇ। ਇਸ ਦੇ ਮੱਦੇਨਜ਼ਰ ਇਸ ਵਿਸ਼ੇਸ਼ ਰੇਲ ਗੱਡੀ ਦਾ ਪ੍ਰੰਬਧ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਸੰਯੁਕਤ ਕਿਸਾਨ ਮੋਰਚੇ ਦਾ ਗਠਨ, ਕਿਸਾਨੀ ਮੁੱਦਿਆਂ ‘ਤੇ ਪੀ.ਐੱਮ. ਨਰਿੰਦਰ ਮੋਦੀ ਨੂੰ ਲਿਖੀ ਚਿੱਠੀ 

ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਵਿੱਚ ਕੋਰੋਨ ਵਾਇਰਸ ਦੀ ਜਾਂਚ ਕਰਕੇ ਯਾਤਰੀਆਂ ਨੂੰ ਕੋਵਿਡ ਦੀ ਜਾਂਚ ਰਿਪੋਰਟ ਵੀ ਦਿੱਤੀ ਹੈ ।ਉਨ੍ਹਾਂ ਕਿਹਾ ਇਸ ਰੇਲ ਗੱਡੀ ਲਈ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।ਇਹ ਰੇਲ ਗੱਡੀ ਵਿਸ਼ੇਸ਼ ਤੌਰ 'ਤੇ ਆਧੁਨਿਕ ਮੈਡੀਕਲ ਉਪਕਰਣਾਂ ਨਾਲ ਭਰਪੂਰ ਹੈ।ਉਨ੍ਹਾਂ ਨੇ ਅੱਗੇ ਦੱਸਿਆ ਕਿ ਗਰਮੀਆਂ ਵਿੱਚ ਬਹੁਤ ਸਾਰੇ ਸੈਲਾਨੀ ਦੂਜਿਆਂ ਸੂਬਿਆਂ ਤੋਂ ਇਟਲੀ ਦੇ ਉੱਤਰ ਖੇਤਰ ਵੱਲ ਸੈਰ ਸਪਾਟੇ ਲਈ ਆਉਂਦੇ ਜਾਂਦੇ ਹਨ। ਦੂਜੇ ਪਾਸੇ ਇਸ ਸਪੈਸ਼ਲ ਕੋਵਿਡ ਮੁੱਕਤ ਰੇਲ ਗੱਡੀ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਜਾਂਚ ਟੈਸਟ ਰੈੱਡ ਕਰਾਸ ਇਟਾਲੀ ਦੀ ਸਹਾਇਤਾ ਨਾਲ ਬਿਲਕੁਲ ਮੁਫ਼ਤ ਕੀਤੇ ਗਏ।ਯਾਤਰੀਆਂ ਨੂੰ ਇੱਕ ਕੋਰੋਨਾ ਦੀ ਜਾਂਚ ਦਾ ਸਰਟੀਫਿਕੇਟ ਵੀ ਮੌਕੇ 'ਤੇ ਜਾਰੀ ਕੀਤੇ ਗਏ।ਦੱਸਣਯੋਗ ਹੈ ਕਿ ਹੈ ਕਿ ਸਾਲ 2020 ਵਿੱਚ ਕੋਰੋਨਾ ਵਾਇਰਸ ਦੇ ਕਾਰਨ ਜਨਵਰੀ-ਸਤੰਬਰ ਦੌਰਾਨ ਇਟਲੀ ਆਉਣ ਵਾਲੇ ਸੈਲਾਨੀਆਂ ਵਿੱਚ 70% ਗਿਰਾਵਟ ਆਈ ਸੀ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਅਤੇ ਜਿਸ ਦੇ ਕਾਰਨ ਇਟਲੀ ਦੇਸ਼ ਦੀ ਆਰਥਿਕਤਾ 'ਤੇ ਵੀ ਭਾਰੀ ਅਸਰ ਪਿਆ ਸੀ।

ਨੋਟ- ਇਟਲੀ 'ਚ ਸੈਲਾਨੀਆਂ ਲਈ ਕੋਵਿਡ ਮੁਕਤ ਰੇਲਗੱਡੀ ਸ਼ੁਰੂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News