ਵਿਤੈਰਬੋ ''ਚ ਵਿਸ਼ਾਲ ਨਗਰ ਕੀਰਤਨ ਲਈ ਤਿਆਰੀਆਂ ਮੁਕੰਮਲ

Friday, Oct 04, 2019 - 09:53 AM (IST)

ਵਿਤੈਰਬੋ ''ਚ ਵਿਸ਼ਾਲ ਨਗਰ ਕੀਰਤਨ ਲਈ ਤਿਆਰੀਆਂ ਮੁਕੰਮਲ

 ਮਿਲਾਨ/ਇਟਲੀ (ਸਾਬੀ ਚੀਨੀਆ)— ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਤੈਰਬੋ ਇਟਲੀ ਦੀਆਂ ਸਮੂਹ ਗੁਰਸਿੱਖ ਸੰਗਤਾਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਨਗਰ ਕੀਰਤਨ 6 ਅਕਤੂਬਰ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸੰਗਤਾਂ ਵੱਲੋ ਸਾਰੀਆਂ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਕੀਰਤਨ ਕੁਝ ਦਿਨ ਪਹਿਲਾਂ ਕਰਵਾਇਆ ਜਾਣਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਦੇਰੀ ਹੋਈ ਸੀ। ਇਸ ਮੌਕੇ ਢਾਡੀ ਤੇ ਕਵੀਸ਼ਰੀ ਜੱਥਿਆ ਵਲੋਂ ਗੁਰੂ ਇਤਿਹਾਸ ਸਰਵਣ ਕਰਵਾਏ ਜਾਣਗੇ। ਗਤਕੇ ਵਾਲੇ ਸਿੰਘ ਗਤਕਾ ਕਲਾ ਦੇ ਜੌਹਰ ਵਿਖਾਉਣਗੇ। ਨਗਰ ਕੀਰਤਨ ਵਿਤੈਰਬੋ ਸ਼ਹਿਰ ਦੀ ਪ੍ਰਕਿਰਮਾ ਤੋਂ ਬਾਅਦ ਖੇਡ ਮੈਦਾਨ ਵਿਚ ਪੁੱਜੇਗਾ ਜਿੱਥੇ ਕਿ ਖੁੱਲ੍ਹੇ ਦੀਵਾਨ ਸਜਾਏ ਜਾਣਗੇ।


author

Vandana

Content Editor

Related News