ਇਟਲੀ ਨੇ ਸੈਲਾਨੀਆਂ ਦੀ ਆਮਦ ਲਈ ਖੋਲ੍ਹੇ ਦਰਵਾਜ਼ੇ, ਕੋਵਿਡ-19 ਸਬੰਧੀ ਗ੍ਰੀਨ ਪਾਸ 15 ਮਈ ਤੋਂ ਕਰੇਗਾ ਸ਼ੁਰੂ

Thursday, May 06, 2021 - 04:43 PM (IST)

ਇਟਲੀ ਨੇ ਸੈਲਾਨੀਆਂ ਦੀ ਆਮਦ ਲਈ ਖੋਲ੍ਹੇ ਦਰਵਾਜ਼ੇ, ਕੋਵਿਡ-19 ਸਬੰਧੀ ਗ੍ਰੀਨ ਪਾਸ 15 ਮਈ ਤੋਂ ਕਰੇਗਾ ਸ਼ੁਰੂ

ਰੋਮ(ਕੈਂਥ)- ਕੋਵਿਡ-19 ਤੋਂ ਪ੍ਰਭਾਵਿਤ ਹੋਏ ਲੋਕਾਂ ਦਾ ਹੋ ਰਿਹਾ ਬੁਰਾ ਹਾਲ ਦੇਖ ਅੱਜ ਹਰ ਮੁਲਕ ਦੀ ਸਰਕਾਰ ਇਹੀ ਚਾਹੁੰਦੀ ਹੈ ਕਿ ਜਲਦ ਤੋਂ ਜਲਦ  ਉਹਨਾਂ ਦਾ ਦੇਸ਼ ਕੋਵਿਡ ਮੁਕਤ ਹੋ ਜਾਵੇ, ਜਿਸ ਲਈ ਦੁਨੀਆ ਭਰ ਵਿਚ ਐਂਟੀ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਲੋਕਾਂ ਨੂੰ ਧੜਾਧੜ ਦਿੱਤੀਆਂ ਜਾ ਰਹੀਆ ਹਨ। ਜਿਹਨਾਂ ਦੇਸ਼ਾਂ ਦੀ ਆਰਥਿਕਤਾ ਸਥਿਰ ਹੈ ਉਹ ਦੇਸ਼ ਇਸ ਮੁਹਿੰਮ ਵਿਚ ਮੋਹਰੀ ਹਨ ਤੇ ਜਿਹਨਾਂ ਦੇਸ਼ਾਂ ਦੀ ਆਰਥਿਕਤਾ ਸਥਿਰ ਨਹੀਂ ਉਹ ਦੇਸ਼ ਵੈਕਸੀਨ ਮੁਹਿੰਮ ਵਿਚ ਪੱਛੜੇ ਹੋਏ ਲੱਗਦੇ ਹਨ। ਦੂਜੇ ਪਾਸੇ ਜੇ ਤੁਸੀਂ ਕਾਰੋਬਾਰ ਜਾਂ ਕਿਸੇ ਨਿੱਜੀ ਕੰਮ ਲਈ ਅਕਸਰ ਦੇਸ਼ ਤੋਂ ਬਾਹਰ ਜਾਂਦੇ ਰਹਿੰਦੇ ਹੋ ਤਾਂ ਦੇਸ਼ ਵਿਚ ਲਾਈ ਜਾ ਰਹੀ ਕੋਰੋਨਾ ਦੀ ਵੈਕਸੀਨ ਕਰਵਾਉਣੀ ਲਾਜ਼ਮੀ ਹੈ।

ਇਹ ਵੀ ਪੜ੍ਹੋ : ਯੂਰਪੀ ਦੇਸ਼ ਬਣਾ ਰਹੇ ਵੈਕਸੀਨ ਪਾਸਪੋਰਟ, ਕੋਵਿਸ਼ੀਲਡ ਲਵਾਉਣ ’ਤੇ ਹੀ ਮਿਲੇਗੀ ਐਂਟਰੀ

ਵਿਦੇਸ਼ ਵਿਚ ਯਾਤਰਾ ਕਰਨ ਦੇ ਇੱਛੁਕ (ਖ਼ਾਸ ਤੌਰ ’ਤੇ ਯੂਰਪ ਜਾਣ ਵਾਲੇ) ਲੋਕਾਂ ਨੂੰ ਜੇ ਕੋਵਿਡ ਵੈਕਸੀਨ ਦਾ ਇੰਜੈਕਸ਼ਨ ਨਹੀ ਲੱਗਾ ਹੈ ਤਾਂ ਉਨ੍ਹਾਂ ਨੂੰ ਵਿਦੇਸ਼ ਯਾਤਰਾ ਵਿਚ ਸਮੱਸਿਆ ਆ ਸਕਦੀ ਹੈ। ਇਟਲੀ ਨੇ ਜਿੱਥੇ ਸੈਲਾਨੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਆਉਣ ਲਈ ਨਿੱਘਾ ਸੱਦਾ ਦਿੱਤਾ ਹੈ, ਉੱਥੇ ਹੀ ਇਹ ਵੀ ਪ੍ਰਸਤਾਵ ਰੱਖਿਆ ਹੈ ਕਿ ਜੋ ਵੀ ਸੈਲਾਨੀ ਇਟਲੀ ਆਉਣਾ ਚਾਹੁੰਦਾ ਹੈ ਉਹ ਕੋਵਿਡ-19 ਗ੍ਰੀਨ ਪਾਸ ਲੈਕੇ ਆ ਸਕਦਾ ਹੈ। ਇਸ ਗ੍ਰੀਨ ਪਾਸ ਨੂੰ ਇਟਲੀ 15 ਮਈ ਤੋਂ ਉਹਨਾਂ ਲੋਕਾਂ ਲਈ ਜਾਰੀ ਕਰੇਗੀ, ਜਿਸ ਨਾਲ ਕਿ ਸਾਰੀ ਇਟਲੀ ਘੁੰਮੀ ਜਾ ਸਕਦੀ ਹੈ। ਇਟਲੀ ਦੇ ਸੈਰ-ਸਪਾਟਾ ਮੰਤਰੀ ਮਾਸੀਮੋ ਗਰਾਵਾਲੀਆ ਨੇ ਗ੍ਰੀਨ ਪਾਸ ਸਬੰਧੀ ਕਿਹਾ ਕਿ ਇਹ ਪਾਸ ਯੂਰਪੀਅਨ ਬਾਸ਼ਿੰਦਿਆਂ ਤੋਂ ਇਲਾਵਾ ਗੈਰ ਯੂਰਪੀਅਨ ਦੇਸ਼ਾਂ ਲਈ ਮਾਨਤਾ ਪ੍ਰਾਪਤ ਹੋਵੇਗਾ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 18 ਤੋਂ 30 ਸਾਲ ਦੇ ਭਾਰਤੀਆਂ ਨੂੰ ਹਰ ਸਾਲ ਵਰਕ ਵੀਜ਼ਾ ਦੇਵੇਗਾ ਬ੍ਰਿਟੇਨ

ਯੂਰਪੀ ਯੂਨੀਅਨ ਵੀ ਇਸ ਨੂੰ ਜੂਨ ਦੇ ਅੱਧ ਤੱਕ ਸ਼ੁਰੂ ਕਰ ਰਹੀ ਹੈ। ਇਟਲੀ ਸਰਕਾਰ ਪਿਛਲੇ ਸਾਲ ਨਾਲੋਂ ਇਸ ਸਾਲ ਕੋਵਿਡ-19 ਰੋਕਥਾਮ ਲਈ ਤੇਜ਼ੀ ਨਾਲ ਕੰਮ ਰਹੀ ਹੈ, ਕਿਉਂਕਿ ਪਿਛਲੇ ਸਾਲ ਵਿਦੇਸ਼ੀ ਸੈਲਾਨੀ ਘੱਟ ਆਉਣ ਕਾਰਨ ਇਟਲੀ ਨੂੰ ਅੰਦਾਜ਼ਨ 26 ਅਰਬ ਯੂਰੋ ਦਾ ਘਾਟਾ ਪਿਆ, ਜੋ ਕਿ ਸੰਨ 2019 ਦੀ ਆਮਦਨ ਦੇ 60% ਘੱਟ ਹੈ। ਬੇਸ਼ੱਕ ਕਿ ਵਿਸ਼ਵ ਸਿਹਤ ਸੰਗਠਨ ਗ੍ਰੀਨ ਪਾਸ ਨੂੰ ਇਜਾਜ਼ਤ ਦੇ ਦਿੱਤੀ ਹੈ ਪਰ ਡਬਲਯੂ. ਐੱਚ. ਓ.ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਫਿਲਹਾਲ ਕਿਸੇ ਕਿਸਮ ਦੇ ਵੈਕਸੀਨ ਪਾਸਪੋਰਟ ਦੇ ਪੱਖ ਵਿਚ ਨਹੀਂ। ਡਬਲਯੂ. ਐੱਚ. ਓ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਥਿਤੀਆਂ ’ਚ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਆਪਣੇ ਦੇਸ਼ ਵਿਚ ਦਾਖ਼ਲੇ ਲਈ ਵੈਕਸੀਨ ਪਾਸਪੋਰਟ (ਗ੍ਰੀਨ ਕਾਰਡ) ਵਰਗੇ ਦਸਤਾਵੇਜ਼ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜੇ ਤਕ ਕਿਸੇ ਵੈਕਸੀਨ ਦੀ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਦੀ ਪੂਰੀ ਸਮਰੱਥਾ ਸਬੰਧੀ ਪੁਖ਼ਤਾ ਨਤੀਜੇ ਸਾਹਮਣੇ ਨਹੀਂ ਆਏ।

ਇਹ ਵੀ ਪੜ੍ਹੋ : ਕੋਰੋਨਾ ਜਾਂਚ ’ਚ ਵੱਡਾ ਘਪਲਾ! ਇੰਡੋਨੇਸ਼ੀਆ ’ਚ ਸਵੈਬ ਸੈਂਪਲ ਕਿੱਟ ਧੋਅ ਕੇ ਫਿਰ ਕੀਤੀ ਇਸਤੇਮਾਲ

ਇਸ ਤੋਂ ਇਲਾਵਾ ਅਜੇ ਦੁਨੀਆ ਭਰ ਵਿਚ ਵੈਕਸੀਨ ਦੀ ਭਾਰੀ ਕਮੀ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਵੈਕਸੀਨ ਤੋਂ ਵਾਂਝੇ ਹਨ। ਜੇ ਯਾਤਰਾ ਕਰਨ ਦੇ ਇੱਛੁਕ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਵੱਡੀ ਆਬਾਦੀ ਇਸ ਤੋਂ ਵਾਂਝੀ ਹੋ ਜਾਵੇਗੀ ਅਤੇ ਮਹਾਮਾਰੀ ਦੇ ਜ਼ਿਆਦਾ ਫੈਲਣ ਦਾ ਖ਼ਤਰਾ ਵਧੇਗਾ। ਇਸ ਕੋਵਿਡ-19 ਗ੍ਰੀਨ ਕਾਰਡ ਨਾਲ ਮੰਨਿਆਂ ਜਾ ਰਿਹਾ ਕਿ ਕੋਵਿਡ- 19 ਦੇ ਵਾਧੇ ਨੂੰ ਰੋਕਣ ਲਈ ਵਿਸ਼ੇਸ਼ ਸਫਲਤਾ ਮਿਲੇਗੀ ਪਰ ਐਟੀ ਕੋਵਿਡ ਵੈਕਸੀਨੇਸਨ ਦੀ ਰਫ਼ਤਾਰ ਵਿੱਚ ਢਿੱਲ ਕਈ ਲੋਕਾਂ ਦੇ ਵਿਦੇਸ਼ ਆਉਣ -ਜਾਣ ਵਿੱਚ ਅੜਿੱਕਾ ਬਣ ਸਕਦੀ ਹੈ ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਰਹਿਣਾ ਤੇ ਆਉਣਾ-ਜਾਣਾ ਆਸਾਨ ਬਣਾਉਣ ਲਈ ਸਮਝੌਤਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News