ਇਟਲੀ : ਗੁਰਦੁਆਰਾ ਸਾਹਿਬ ''ਚ ਕਾਰ ਪਾਰਕਿੰਗ ਲਈ ਸਿੱਖ ਸੈਂਟਰ ਨੇ ਖਰੀਦੀ ''ਜ਼ਮੀਨ''
Tuesday, Feb 13, 2024 - 02:07 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਜੇਕਰ ਪੂਰੀ ਇਟਲੀ ਦੀ ਗੱਲ ਕਰੀਏ ਤਾਂ 70 ਦੇ ਕਰੀਬ ਗੁਰਦੁਆਰਾ ਸਾਹਿਬਾਨ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੁਝ ਕਿਰਾਏ ਅਤੇ ਬਾਕੀਆਂ ਨੇ ਮੁੱਲ ਖਰੀਦ ਕੇ ਇਮਾਰਤਾਂ ਬਣਾ ਲਈਆਂ ਹਨ। ਸਿੱਖਾਂ ਦੀ ਇਟਲੀ ਵਿੱਚ ਤਰੱਕੀ ਦੇ ਇਟਲੀ ਅਤੇ ਵਿਦੇਸ਼ੀ ਲੋਕ ਵੀ ਕਾਇਲ ਹਨ। ਬੀਤੇ ਦਿਨਾਂ ਵਿੱਚ ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਂਤੇਕੁਰੋਨੇ (ਅਲੇਸਾਦਰੀਆ) ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿੱਚ ਆਉਂਦੀ ਸੰਗਤ ਲਈ ਗੱਡੀਆਂ ਦੀ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ 65000 ਯੂਰੋ ਦੀ ਰਾਸ਼ੀ ਨਾਲ ਪਾਰਕਿੰਗ ਦੀ ਜ਼ਮੀਨ ਖਰੀਦੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਵਿਕਟੋਰੀਆ 'ਚ 'ਤੂਫਾਨ' ਨੇ ਮਚਾਈ ਤਬਾਹੀ, 5 ਲੱਖ ਘਰਾਂ ਦੀ ਬਿਜਲੀ ਗੁੱਲ (ਤਸਵੀਰਾਂ)
ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਂਤੇਕੁਰੋਨੇ (ਅਲੇਸਾਂਦਰੀਆ) ਇਟਲੀ ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਚੰਨਣ ਸਿੰਘ, ਜਸਪਾਲ ਸਿੰਘ, ਰੇਸ਼ਮ ਸਿੰਘ, ਮੋਨਿਕਾ ਸਿੰਘ ਅਤੇ ਪਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਲਈ ਪਾਰਕਿੰਗ ਲਈ ਜ਼ਮੀਨ ਖਰੀਦੀ ਗਈ ਹੈ। ਜਿਸ ਦੀ ਰਜਿਸਟਰੀ 08 ਫਰਵਰੀ ਨੂੰ ਹੋ ਗਈ। ਉਨ੍ਹਾਂ ਸਭ ਸੰਗਤ ਨੂੰ ਮੁਬਾਰਕਾਂ ਦਿੰਦਿਆ ਗੁਰੂ ਸਾਹਿਬ ਜੀ ਦਾ ਕੋਟਨ ਕੋਟਿ ਧੰਨਵਾਦ ਕੀਤਾ, ਜਿੰਨ੍ਹਾਂ ਦੀ ਕਿਰਪਾ ਸਦਕਾ ਕਾਰਜ ਸੰਪੂਰਨ ਹੋ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।