ਸਾਹਿਤਕਾਰ ਰਣਜੀਤ ਸਿੰਘ ਗਰੇਵਾਲ ਹਾਲ ਪੁੱਛਣ ਲਈ ਪੁੱਜਿਆ ਵਫਦ
Saturday, Nov 02, 2019 - 11:46 AM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਪ੍ਰਸਿੱਧ ਗੀਤਕਾਰ ਅਤੇ ਸਾਹਿਤਕਾਰ ਰਣਜੀਤ ਸਿੰਘ ਗਰੇਵਾਲ ਦਾ ਹਾਲਚਾਲ ਪੁੱਛਣ ਲਈ ਇਕ ਵਿਸ਼ੇਸ਼ ਵਫਦ ਉਨਾਂ ਦੇ ਗ੍ਰਹਿ ਵਿਖੇ ਪੁੱਜਿਆ। ਦੱਸਣਯੋਗ ਹੈ ਕਿ ਪੰਜਾਬੀ ਮਾਂ ਬੋਲੀ ਦਾ ਹੋਣਹਾਰ ਪੁੱਤਰ ਪਿਛਲੇ ਕੁਝ ਦਿਨਾਂ ਤੋਂ ਪੂਰੀ ਤਰ੍ਹਾਂ ਤੰਦਰੁਸਤ ਨਹੀ ਸੀ, ਜਿਸ ਕਰਕੇ ਉਨਾਂ ਨੂੰ ਬ੍ਰੇਸ਼ੀਆ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੋ ਪੂਰੀ ਤਰ੍ਹਾਂ ਸਿਹਤਯਾਬ ਹੋਕੇ ਆਪਣੇ ਘਰ ਪੁੱਜੇ ਹਨ।
ਕਾਂਗਰਸ ਦੇ ਸੀਨੀ: ਆਗੂ ਨਰਿੰਦਰਪਾਲ ਸਿੰਘ ਧਾਲੀਵਾਲ, ਉਵਰਸੀਜ਼ ਕਾਂਗਰਸ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਠੀਕਰੀਵਾਲ ਅਤੇ ਉੱਘੇ ਪੱਤਰਕਾਰ ਪਰਮਜੀਤ ਦੁਸਾਂਝ ਨੇ ਉਚੇਚੇ ਤੌਰ ਤੇ ਮੁਲਾਕਾਤ ਕਰਕੇ ਉਨਾਂ ਦਾ ਹਾਲ ਚਾਲ ਜਾਣਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਣਜੀਤ ਗਰੇਵਾਲ ਜਿੰਨ੍ਹਾਂ ਵਧੀਆ ਲੇਖਕ ਹੈ ਉਨ੍ਹਾਂ ਵਧੀਆ ਇਨਸਾਨ ਹੋਣ ਕਰਕੇ ਉਸਦੇ ਚਾਹੁਣ ਵਾਲਿਆਂ ਦਾ ਘੇਰਾ ਕਾਫੀ ਵਿਸ਼ਾਲ ਹੈ। ਜਿੰਨ੍ਹਾਂ ਦੀਆਂ ਦੁਆਵਾਂ ਸਦਕੇ ਉਹ ਮੁੜ ਤੋਂ ਪੂਰੀ ਤਰ੍ਹਾਂ ਸਿਹਤਯਾਬ ਹੋਕੇ ਇਟਲੀ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਣਗੇ।