ਇਟਲੀ : ਸਰਬੱਤ ਦੇ ਭਲੇ ਲਈ ਆਖੰਠ ਪਾਠ ਕਰਵਾਏ ਤੇ ਅਰਦਾਸ ਬੇਨਤੀ ਕੀਤੀ
Monday, Aug 10, 2020 - 10:14 AM (IST)

ਮਿਲਾਨ,(ਸਾਬੀ ਚੀਨੀਆ)- ਹਾਲਾਤ ਚਾਹੇ ਕਿਸੇ ਵੀ ਤਰ੍ਹਾਂ ਦੇ ਹੋਣ ਗੁਰੂ ਦੇ ਸਿੱਖ ਸੱਚੇ ਅਕਾਲ ਪੁਰਖ ਦਾ ਸ਼ੁਕਰਾਨਾ ਅਤੇ ਚੜ੍ਹਦੀ ਕਲ੍ਹਾ ਲਈ ਅਰਦਾਸ ਬੇਨਤੀ ਕਰਨੀ ਕਦੇ ਨਹੀਂ ਭੁੱਲਦੇ । ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀ ਵਿਖੇ ਇਕ ਫੁੱਲਾਂ ਦੇ ਫਾਰਮ 'ਤੇ ਕੰਮ ਕਰਨ ਵਾਲੇ ਗੁਰਸਿੱਖਾਂ ਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਬਣਾਉਂਦੇ ਹੋਏ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪੁਵਾਏ ਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ।
ਏਜੰਡਾ ਏਲੋਰੀਕੋਲਾ ਤੁਰਸਨਲੋਰੇਨਸੋ, ਵੱਲੋਂ ਹਰ ਸਾਲ ਹੀ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲ੍ਹਾ ਲਈ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਠੀਕ ਉਸੇ ਤਰ੍ਹਾਂ ਇਸ ਸਾਲ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਕੁਲ ਕਾਇਨਾਤ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਬੇਨਤੀ ਕੀਤੀ ਗਈ ਇਸ ਮੌਕੇ ਠੰਡੇ ਜਲ ਦੀ ਛਬੀਲ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਮਾਗਮ ਲਈ ਸੇਵਾ ਵਿਚ ਹਿੱਸਾ ਪਾਉਣ ਵਾਲੇ ਗੁਰਸਿੱਖਾਂ ਦਾ ਗੁਰੂ ਘਰ ਦੀ ਬਖਸ਼ ਸਿਰਪਾਉ ਨਾਲ ਸਨਮਾਨ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਏਜੰਡੇ ਦੇ ਵਰਕਰਾਂ ਵੱਲੋਂ ਸਿੱਖ ਸੰਗਤਾਂ ਵੱਲੋਂ ਆਰੰਭ ਕੀਤੀ ਹਰ ਸੇਵਾ ਵਿਚ ਮੂਹਰੇ ਹੋ ਕੇ ਸੇਵਾਵਾਂ ਨਿਭਾਈਆਂ ਜਾਦੀਆਂ ਹਨ ।