ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਸਮਾਗਮ 7 ਮਾਰਚ ਨੂੰ
Thursday, Mar 04, 2021 - 03:32 PM (IST)
ਰੋਮ (ਕੈਂਥ): ਕਿਤੇ ਅਸੀਂ ਭੁੱਲ ਨਾ ਜਾਈਏ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਵਿਚਾਰਧਾਰਾ ਅਨੁਸਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਪੱਧਰੀ "ਮਧੁਪ ਮਖੀਰਾ" ਆਨਲਾਈਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਵਰਲਡ ਵਾਈਡ ਬੀ ਐਸ਼ ਪੀ ਸਪੋਰਟਰਜ ਇਟਲੀ ਯੂਨਿਟ ਦੇ ਸੀਨੀਅਰ ਸਾਥੀ ਪ੍ਰਭਦਿਆਲ ਤੇ ਲੇਖ ਰਾਜ ਜੱਖੂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਵਰਲਡ ਵਾਈਡ ਬਹੁਜਨ ਸਮਾਜ ਪਾਰਟੀ ਸਪੋਰਟਰਜ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਪੱਧਰੀ "ਮਧੁਪ ਮਖੀਰਾ" ਆਨਲਾਈਨ ਸਮਾਗਮ ਮਿਤੀ 7 ਮਾਰਚ 2021 ਦਿਨ ਐਤਵਾਰ ਸ਼ਾਮ 7 ਵਜੇ (ਇੰਡੀਆ ਟਾਇਮ) ਕਰਵਾਇਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਗੋਲਡ ਕੋਸਟ ਸਿੱਖ ਟੈਂਪਲ ਨਿਰੰਗ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਗੁਰਪੁਰਬ
ਇਹ ਆਨਲਾਈਨ ਲਾਈਵ ਸਮਾਗਮ Worldwide BSP Supporters Facebook Page, YouTube Channel ਤੇ WBS Team 360 APP ਉੱਤੇ ਲਾਈਵ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬਹੁਤ ਸਾਰੇ ਸੰਤ-ਮਹਾਂਪੁਰਸ਼ਾਂ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਜੀ ਵੀ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ।ਆਗੂਆਂ ਨੇ ਸਾਰੀ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਮਾਗਮ ਚ ਜੁੜ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਮਾਗਮ ਦੀ ਸ਼ੋਭਾ ਵਧਾਈ ਜਾਵੇ।