ਇਟਲੀ : ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਲਈ ਖਰੀਦੇਗੀ ਮੁੱਲ ਦੀ ਇਮਾਰਤ

06/20/2022 12:27:21 PM

ਰੋਮ (ਕੈਂਥ): 26 ਅਪ੍ਰੈਲ 2009 ਨੂੰ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਸੰਤ ਨਿਰੰਜਣ ਦਾਸ ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚ ਖੰਡ ਬੱਲਾਂ (ਜਲੰਧਰ) ਵੱਲੋਂ ਇਟਲੀ ਦੇ ਸੂਬੇ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਵਿਖੇ ਸਥਾਪਿਤ ਕੀਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਦਾ ਹੀ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ਤਰੋ ਤਾਜਾ ਕਰਦਾ ਹੈ।ਇਹ ਗੁਰਦੁਆਰਾ ਸਾਹਿਬ ਪਿਛਲੇ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਿਹਾ ਹੈ।ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਦੀ ਅਪਾਰ ਕਿਰਪਾ ਨਾਲ ਹੁਣ ਗੁਰਦੁਆਰਾ ਸਾਹਿਬ ਲਈ ਆਪਣੀ ਮੁੱਲ ਦੀ ਇਮਾਰਤ ਖਰੀਦੀ ਜਾ ਰਹੀ ਹੈ, ਜਿਸ ਬਾਬਤ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਨੂੰ ਇਸ ਮਹਾਨ ਕਾਰਜ ਵਿੱਚ ਆਪਣੇ ਵੱਲੋਂ ਤਿਲ ਫੁੱਲ ਸੇਵਾ ਕਰਨ ਲਈ ਅਪੀਲ ਕਰਦਿਆਂ ਕਿਹਾ ਕਿ ਇਸ ਮਹੀਨੇ ਹੀ ਜੇ ਸਤਿਗੁਰੂ ਨੇ ਚਾਹਿਆ ਤਾਂ ਗੁਰਦੁਆਰਾ ਸਾਹਿਬ ਨਵੀਂ ਇਮਾਰਤ ਵਿੱਚ ਚਲਿਆ ਜਾਵੇਗਾ ਪਰ ਇਹ ਸੇਵਾ ਸਭ ਸੰਗਤ ਦੇ ਸਹਿਯੋਗ ਨਾਲ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਨੇ 'ਫਾਦਰਸ ਡੇਅ' ਮੌਕੇ ਸ਼ੇਅਰ ਕੀਤੀਆਂ ਕੁਝ ਭਾਵੁਕ ਤਸਵੀਰਾਂ 

ਇਸ ਮੌਕੇ ਪ੍ਰਧਾਨ ਰਾਮ ਆਸਰਾ ਨੇ ਕਿਹਾ ਕਿ ਜੇਕਰ ਕਿਸੇ ਹੋਰ ਸਾਬਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੁਰਦੁਆਰਾ ਸਾਹਿਬ ਨਾਲ ਸੰਬਧਤ ਮਾਇਆ ਜਮ੍ਹਾਂ ਹੈ ਤਾਂ ਉਹ ਜਲਦ ਹੀ ਗੁਰਦੁਆਰਾ ਸਾਹਿਬ ਦੇ ਖਾਤੇ ਨੰਬਰ ਵਿੱਚ ਜਮ੍ਹਾਂ ਕਰਵਾਉਣ ਦੀ ਕਿਰਪਾ ਕਰਨ ਤਾਂ ਜੋ ਨਿਰਵਿਘਨ ਗੁਰੂ ਦੇ ਕਾਰਜ ਨੇਪੜੇ ਚੜ੍ਹ ਸਕਣ।ਜ਼ਿਕਰਯੋਗ ਹੈ ਕਿ ਇਟਲੀ ਦੇ ਲਾਸੀਓ ਸੂਬੇ ਵਿੱਚ ਸ਼੍ਰੀ ਗੁਰੂ ਰਵਿਦਾਸ ਟੈਂਪਲ ਪਹਿਲਾ ਗੁਰਦੁਆਰਾ ਸਾਹਿਬ ਹੋਵੇਗਾ, ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਆਪਣੀ ਇਮਾਰਤ ਵਿੱਚ ਕਰੇਗਾ। ਉਂਝ ਸੂਬੇ ਵਿੱਚ ਹੋਰ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹਨ ਪਰ ਉਹ ਕਿਰਾਏ ਦੀ ਇਮਾਰਤ ਵਿੱਚ ਇਹ ਸੇਵਾ ਕਰ ਰਹੇ ਹਨ।ਇਸ ਮਹਾਨ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਜਿਹੜੀ ਕਿ ਕੋਵਿਡ ਦੌਰ ਵਿੱਚ ਵੀ ਅਜਿਹੇ ਕਾਰਜਾਂ ਦੀ ਸੇਵਾ ਨਿਭਾਅ ਰਹੀ ਹੈ ਜਦੋਂ ਕਿ ਕੰਮਾਕਾਰਾਂ ਦੇ ਹਾਲਤ ਨਾਜੁਕ ਹਨ।ਇਹਨਾਂ ਸੇਵਾਦਾਰਾਂ ਦਾ ਸਾਥ ਦੇਣਾ ਸਮੁੱਚੀ ਸੰਗਤ ਦੀ ਅਹਿਮ ਜ਼ਿੰਮੇਵਾਰੀ ਹੈ।
 


Vandana

Content Editor

Related News