ਇਟਲੀ ''ਚ ਮਨਾਇਆ ਗਿਆ ਸ੍ਰੀ ਗੁਰੁ ਹਰਿਰਾਏ ਸਾਹਿਬ ਤੇ ਸਤਿਗੁਰੂ ਰਵਿਦਾਸ ਜੀ ਦਾ ਪ੍ਰਕਾਸ ਪੁਰਬ

Monday, Feb 10, 2020 - 10:14 AM (IST)

ਇਟਲੀ ''ਚ ਮਨਾਇਆ ਗਿਆ ਸ੍ਰੀ ਗੁਰੁ ਹਰਿਰਾਏ ਸਾਹਿਬ ਤੇ ਸਤਿਗੁਰੂ ਰਵਿਦਾਸ ਜੀ ਦਾ ਪ੍ਰਕਾਸ ਪੁਰਬ

ਰੋਮ/ਇਟਲੀ (ਕੈਂਥ): 7ਵੇਂ ਪੀਤਸਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਅਤੇ ਸਤਿਗੁਰੂ ਰਵਿਦਾਸ ਜੀ ਦਾ ਪ੍ਰਕਾਸ ਪੁਰਬ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਬਹੁਤ ਧੂਮ ਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਜਿਸ ਵਿਚ ਸੰਗਤਾਂ ਹੁੰਮ ਹੁੰਮਾ ਕੇ ਪਹੁੰਚੀਆਂ ਅਤੇ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਗੁਰੁਜਸ ਸਰਵਣ ਕੀਤਾ।

ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਕੀਰਤਨ ਦੀਵਾਨਾ ਦੀ ਅਰੰਭਤਾ ਭਾਈ ਚੈਚਲ ਸਿੰਘ ਨੇ ਗੁਰਬਾਣੀ ਦਾ ਰਸਭਿੰਨੇ ਕੀਰਤਨ ਨਾਲ ਕੀਤੀ।ਉਪਰੰਤ ਇੰਡੀਆ ਦੀ ਧਰਤੀ ਤੋਂ ਵਿਸੇਸ ਤੌਰ 'ਤੇ ਪਹੁੰਚੇ ਭਾਈ ਗੁਰਪ੍ਰੀਤ ਸਿੰਘ ਚੰਡੀਗ੍ਹੜ ਵਾਲਿਆਂ ਨੇ ਕਥਾ ਅਤੇ ਕੀਰਤਨ ਨਾਲ ਨਿਹਾਲ ਕੀਤਾ।ਇਸ ਮੌਕੇ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਲਈ ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।


author

Vandana

Content Editor

Related News