ਇਟਲੀ : ਗੁਰਦੁਅਰਾ ਬਾਬਾ ਲੱਖੀ ਸ਼ਾਹ ਵਣਜ਼ਾਰਾ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

Tuesday, Nov 09, 2021 - 03:29 PM (IST)

ਇਟਲੀ : ਗੁਰਦੁਅਰਾ ਬਾਬਾ ਲੱਖੀ ਸ਼ਾਹ ਵਣਜ਼ਾਰਾ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਰੋਮ (ਕੈਂਥ): ਗੁਰਦੁਅਰਾ ਬਾਬਾ ਲੱਖੀ ਸ਼ਾਹ ਵਣਜ਼ਾਰਾ ਸਿੱਖ ਸੈਂਟਰ ਪੋਂਤੇਕੁਰੋਨੇ (ਅਲੇਸਾਂਦਰੀਆਂ) ਦੀ ਪ੍ਰਬੰਧਕ ਕਮੇਟੀ ਸੰਗਤ ਦੁਆਰਾ ਸਰਬਸੰਪਤੀ ਨਾਲ ਚੁਣੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸੰਗਤ ਦੁਆਰਾ ਪੁਰਾਣੀ ਕਮੇਟੀ ਤੇ ਹੀ ਵਿਸ਼ਵਾਸ਼ ਕਰਦੇ ਹੋਏ ਦੁਬਾਰਾ ਕਮੇਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜਿਸ ਵਿੱਚ ਤਰਸੇਮ ਸਿੰਘ ਨੂੰ ਪ੍ਰਧਾਨ, ਸੁੱਖਾ ਸਿੰਘ ਮੀਤ ਪ੍ਰਧਾਨ, ਜਸਪਾਲ ਸਿੰਘ ਸੈਕਟਰੀ, ਚੰਨਣ ਸਿੰਘ, ਰੇਸ਼ਮ ਸਿੰਘ,ਪਰਮਜੀਤ ਕੌਰ, ਮੋਨਿਕਾ ਸਿੰਘ ਆਦਿ ਨੂੰ ਮੈਂਬਰ ਚੁਣਿਆ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅੱਗੇ ਦੱਸਿਆ ਕਿ ਉਹ ਸੰਗਤ ਦੁਆਰਾ ਦਿੱਤੀ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ।

ਪੜ੍ਹੋ ਇਹ ਅਹਿਮ ਖਬਰ- 'ਆਸਟ੍ਰੇਲੀਅਨ ਲੇਖਕ ਸਭਾ ਬ੍ਰਿਸਬੇਨ' ਵਲੋਂ ਕਵੀ ਦਰਬਾਰ ਆਯੋਜਿਤ


author

Vandana

Content Editor

Related News