''ਘਰ ਦੇ ਬਾਹਰ'' ਮਾਸਕ ਲਗਾਉਣਾ ਜ਼ਰੂਰੀ ਨਹੀਂ

Sunday, Apr 18, 2021 - 11:08 PM (IST)

''ਘਰ ਦੇ ਬਾਹਰ'' ਮਾਸਕ ਲਗਾਉਣਾ ਜ਼ਰੂਰੀ ਨਹੀਂ

ਤੇਲ ਅਵੀਵ–ਇਜ਼ਰਾਇਲ ਦੇ ਸਿਹਤ ਮੰਤਰਾਲਾ ਨੇ ਦੇਸ਼ ’ਚ ਸਫਲ ਟੀਕਾਕਰਨ ਦੇ ਕਾਰਣ ਮਰੀਜ਼ਾਂ ਦੀ ਗਿਣਤੀ ’ਚ ਕਾਫੀ ਕਮੀ ਆਉਣ ਤੋਂ ਬਾਅਦ ਲੋਕਾਂ ਲਈ ਖੁੱਲ੍ਹੀ ਹਵਾ ’ਚ ਮਾਸਕ ਲਗਾਉਣ ਦੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ,‘ਪੂਰੇ ਦੇਸ਼ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ’ਤੇ ਸਿਹਤ ਡਾਇਰੈਕਟਰ ਜਨਰਲ ਹੇਜੀ ਲੇਵੀ ਨੂੰ ਪਾਬੰਦੀਆਂ ਨੂੰ ਰੱਦ ਕਰਨ ਦੇ ਹੁਕਮ ’ਤੇ ਦਸਤਖਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਲੋਕਾਂ ਲਈ ਸ਼ਨੀਵਾਰ ਤੋਂ ਖੁੱਲ੍ਹੇ ’ਚ ਮਾਸਕ ਲਗਾਉਣਾ ਜ਼ਰੂਰੀ ਨਹੀਂ ਹੋਵੇਗਾ।’

ਇਹ ਵੀ ਪੜ੍ਹੋ-ਇਨ੍ਹਾਂ ਮਰੀਜ਼ਾਂ 'ਤੇ ਘੱਟ ਅਸਰਦਾਰ ਹੋ ਸਕਦੀ ਹੈ ਕੋਰੋਨਾ ਵੈਕਸੀਨ : ਖੋਜ

ਮੰਤਰਾਲਾ ਨੇ ਲੋਕਾਂ ਨੂੰ ਘਰ ਤੋਂ ਬਾਹਰ ਭੀੜਭਾੜ ਵਾਲੇ ਸਥਾਨਾਂ ਤੇ ਹੋਰ ਸਮਾਰੋਹਾਂ ’ਚ ਮਾਸਕ ਪਹਿਣਨ ਦੀ ਸਲਾਹ ਦਿੱਤੀ ਤੇ ਜ਼ੋਰ ਦੇ ਕੇ ਕਿਹਾ ਕਿ ਮਾਸਕ ਅਜੇ ਵੀ ਘਰ ਦੇ ਅੰਦਰ ਪਹਿਣਨ ਦੀ ਲੋੜ ਹੈ ਪਰ ਲੋਕਾਂ ਲਈ ਖੁੱਲ੍ਹੇ ਇਲਾਕੇ ’ਚ ਬਿਨਾਂ ਭੀੜ ਵਾਲੇ ਇਲਾਕਿਆਂ ’ਚ ਮਾਸਕ ਪਹਿਣਨਾ ਜ਼ਰੂਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ ਬੀਤੀ 20 ਦਸੰਬਰ ਤੋਂ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਸ਼ੁਰੂ ਕੀਤਾ ਸੀ ਤੇ ਦੁਨੀਆ ’ਚ ਇਜ਼ਰਾਇਲ ਸਭ ਤੋਂ ਤੇਜ਼ੀ ਨਾਲ ਵੈਕਸੀਨ ਲਗਾਉਣ ਵਾਲੇ ਦੇਸ਼ਾਂ ’ਚ ਗਿਣਿਆ ਜਾਣ ਲੱਗਾ। ਇਜ਼ਰਾਈਲ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਅਨਤ ਡੈਨੀਅਲੀ ਨੇ ਮਾਰਚ 'ਚ ਕਿਹਾ ਸੀ ਕਿ ਦੇਸ਼ ਦੀ ਯੋਜਨਾ ਹੈ ਕਿ ਸਾਰੀਆਂ ਲੋੜੀਂਦੀਆਂ ਮਿਆਰੀ ਓਪਰੇਟਿੰਗ ਪ੍ਰਕਿਰਿਆਵਾਂ ਪੂਰੇ ਕਰਦੇ ਹੀ ਦੇਸ਼ ਦੇ 12-16 ਉਮਰ ਦੇ ਬਾਲਗਾਂ ਨੂੰ ਟੀਕਾ ਲਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-ਸਮੁੱਚੀ ਦੁਨੀਆ 'ਚ ਪਹਿਲਾਂ ਨਾਲੋਂ ਦੁੱਗਣੀ ਹੋਈ ਕੋਰੋਨਾ ਵਾਇਰਸ ਦੀ ਰਫਤਾਰ : WHO

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News