IT ਯੂਕ੍ਰੇਨ ਲਈ ਭਰੋਸੇਯੋਗ ਸੂਚਨਾ ''ਤੇ ਦੇ ਰਿਹਾ ਹੈ ਧਿਆਨ : ਗੂਗਲ ਮੁਖੀ
Tuesday, Mar 29, 2022 - 10:57 PM (IST)
ਵਾਰਸਾ-ਗੂਗਲ ਅਤੇ ਅਲਫਾਬੇਟ ਇੰਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁੰਦਰ ਪਿਚਾਈ ਨੇ ਮੰਗਲਵਾਰ ਨੂੰ ਕਿਹਾ ਕਿ ਸੂਚਨਾ ਤਕਨਾਲੋਜੀ (ਆਈ.ਟੀ.) ਕੰਪਨੀਆਂ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਬਾਰੇ 'ਚ ਭਰੋਸੇਯੋਗ ਸੂਚਨਾ ਉਪਲੱਬਧ ਕਰਵਾਉਣ ਅਤੇ ਰੂਸ ਦੇ ਕੂੜ ਪ੍ਰਚਾਰ ਨੂੰ ਰੋਕਣ 'ਤੇ ਧਿਆਨ ਦੇ ਰਹੀ ਹੈ। ਪਿਚਾਈ ਨੇ ਯੁੱਧਗ੍ਰਸਤ ਦੇਸ਼ ਯੂਕ੍ਰੇਨ ਦੇ ਲੋਕਾਂ ਦੀ ਮਦਦ ਕਰਨ ਲਈ ਪੋਲੈਂਡ ਦੇ ਪ੍ਰਧਾਨ ਮੰਤਰੀ ਮੈਤਯੁਸਜ ਮੋਰਾਵੇਸਕੀ ਨਾਲ ਇਥੇ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : FDA ਨੇ 50 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਲਈ ਫਾਈਜ਼ਰ ਤੇ ਮਾਡਰਨਾ ਦੀ ਬੂਸਟਰ ਖੁਰਾਕ ਨੂੰ ਦਿੱਤੀ ਮਨਜ਼ੂਰੀ
ਪਿਚਾਈ ਨੇ ਕਿਹਾ ਕਿ ਅਸੀਂ ਇਹ ਯਕੀਨਨ ਕਰਨ ਲਈ ਕੰਮ ਕਰ ਰਹੇ ਹਾਂ ਕਿ ਭਰੋਸੇਯੋਗ ਅਤੇ ਮਦਦਗਾਰ ਸੂਚਨਾ ਸਾਡੇ ਉਤਪਾਦਾਂ ਰਾਹੀਂ ਲੋਕਾਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚ (ਸੂਚਨਾਵਾਂ 'ਚ) ਯੂਕ੍ਰੇਨ 'ਤੇ ਹਵਾਈ ਹਮਲੇ ਦੀ ਚਿਤਾਵਨੀ ਅਤੇ ਮਨੁੱਖੀ ਸਹਾਇਤਾ ਦੇ ਬਾਰੇ 'ਚ ਸੂਚਨਾ ਸ਼ਾਮਲ ਹੈ। ਗੂਗਲ ਨੇ ਯੂਕ੍ਰੇਨ 'ਚ ਕੰਮ ਕਰ ਰਹੇ ਮਨੁੱਖੀ ਸਹਾਇਤਾ ਸੰਗਠਨਾਂ ਨੂੰ 3.5 ਕਰੋੜ ਡਾਲਰ ਦਾਨ ਦਿੱਤੇ ਹਨ ਅਤੇ ਸ਼ਰਨਾਰਥੀਆਂ ਅਤੇ ਪੋਲੈਂਡ ਲਈ ਗ੍ਰਾਂਟਾਂ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ : ਰੂਸ ਦੇ 17 ਖੁਫ਼ੀਆ ਅਧਿਕਾਰੀਆਂ ਨੂੰ ਕੱਢ ਰਹੇ ਹਾਂ : ਨੀਦਰਲੈਂਡ
ਪਿਚਾਈ ਅਤੇ ਮੋਰਾਵੇਸਕੀ ਨੇ ਸਲੋਵੇਨੀਆਈ ਪ੍ਰਧਾਨ ਮੰਤਰੀ ਪੇਤਰ ਫਿਆਲਾ ਨਾਲ ਡਿਜੀਟਲ ਮਾਧਿਅਮ ਨਾਲ ਇਕ ਬੈਠਕ ਵੀ ਕੀਤੀ। ਜ਼ਿਕਰਯੋਗ ਹੈ ਕਿ ਤਿੰਨੋਂ ਪ੍ਰਧਾਨ ਮੰਤਰੀਆਂ ਨੇ ਯੂਕ੍ਰੇਨ ਦੀ ਮਦਦ ਦੇ ਸਭ ਤੋਂ ਵਧੀਆ ਤਰੀਕਿਆਂ ਨਾਲ ਚਰਚਾ ਲਈ ਦੋ ਹਫ਼ਤੇ ਪਹਿਲਾਂ ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ। ਰੂਸ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਅਤੇ ਯੂਕ੍ਰੇਨ ਦੇ ਨੇਤਾਵਾਂ ਨੇ ਵੱਡੀਆਂ ਆਈ.ਟੀ. ਕੰਪਨੀਆਂ ਨਾਲ ਝੂਠੀਆਂ ਸੂਚਨਾਵਾਂ ਦੇ ਕਹਿਰ ਅਤੇ ਜੰਗ ਦੇ ਬਾਰੇ 'ਚ ਰੂਸੀ ਕੂੜ ਪ੍ਰਚਾਰ ਨੂੰ ਰੋਕਣ 'ਚ ਮਦਦ ਮੰਗੀ ਹੈ।
ਇਹ ਵੀ ਪੜ੍ਹੋ : ਦੱਖਣੀ ਯੂਕ੍ਰੇਨ 'ਚ ਹਮਲੇ ਦੌਰਾਨ 7 ਲੋਕਾਂ ਦੀ ਮੌਤ : ਜ਼ੇਲੇਂਸਕੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ