ਇਜ਼ਰਾਇਲ ਦਾ ਇਕ ਕੈਬਨਿਟ ਮੰਤਰੀ ਕੋਰੋਨਾ ਪਾਜ਼ੇਟਿਵ

08/02/2020 6:47:48 PM

ਤੇਲ ਅਵੀਵ- ਇਜ਼ਰਾਇਲ ਦੇ ਇਕ ਕੈਬਨਿਟ ਮੰਤਰੀ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਚਪੇਟ ਵਿਚ ਆ ਗਏ ਹਨ। ਯੇਰੂਸ਼ਲਮ ਤੇ ਹੈਰੀਟੇਜ ਮਾਮਲਿਆਂ ਦੇ ਮੰਤਰੀ ਰਫੀ ਪੇਰੇਟਜ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਤੋਂ ਪਹਿਲਾਂ ਵੀ ਇਜ਼ਰਾਇਲ ਦੇ ਇਕ ਮੰਤਰੀ ਕੋਵਿਡ-19 ਨਾਲ ਪੀੜਤ ਹੋਏ ਸਨ। ਹਾਲਾਂਕਿ ਸਾਬਕਾ ਸਿਹਤ ਮੰਤਰੀ ਯਾਕੋਵ ਲਿਟਜ਼ਮੈਨ ਹੁਣ ਠੀਕ ਹੋ ਚੁੱਕੇ ਹਨ। 

ਇਜ਼ਰਾਇਲ ਦੇ ਮੀਡੀਆ ਵਿਚ ਆਈਆਂ ਖਬਰਾਂ ਦੇ ਮੁਤਾਬਕ ਪੇਰੇਟਜ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਇਹ ਵਿਚਾਰ ਵੀ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਜਾਂ ਹੋਰ ਨੇਤਾਵਾਂ ਨੂੰ ਇਕਾਂਤਵਾਸ ਵਿਚ ਜਾਣ ਦੀ ਲੋੜ ਹੈ ਜਾਂ ਨਹੀਂ। ਇਜ਼ਰਾਇਲ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਤੋਂ ਪਹਿਲਾਂ ਬਸੰਤ ਵਿਚ ਇਥੇ ਇਨਫੈਕਸ਼ਨ ਫੈਲਿਆ ਸੀ, ਜਿਸ 'ਤੇ ਕਾਬੂ ਪਾ ਲਿਆ ਗਿਆ ਸੀ। 


Baljit Singh

Content Editor

Related News